ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ

Prabhjot Kaur
1 Min Read

ਚੰਡੀਗੜ੍ਹ : ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਬੱਚਿਆਂ ਲਈ ਸਵੇਰੇ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਸੀ। ਫਿਲਹਾਲ ਵੱਧਦੀ ਠੰਡ ਤੋਂ ਥੋੜ੍ਹੀ ਰਾਹਤ ਮਿਲਣ ਤੋਂ ਬਾਅਦ ਸਕੂਲ ਦਾ ਸਮਾਂ ਫਿਰ ਤੋਂ ਬਦਲ ਦਿੱਤਾ ਗਿਆ ਹੈ।

ਅਸਲ ਵਿੱਚ 23 ਜਨਵਰੀ 2023 ਯਾਨਿ ਅੱਜ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲਿਆ ਕਰਨਗੇ, ਜਦੋਂਕਿ 3 ਵਜੇ ਛੁੱਟੀ ਹੋਇਆ ਕਰੇਗੀ। ਇਸਦੇ ਨਾਲ ਹੀ ਸੈਕੰਡਰੀ ਸਕੂਲ ਸਵੇਰੇ 9 ਵਜੇ ਖੁੱਲਿਆ ਕਰਨਗੇ, ਜਦੋਂਕਿ ਛੁੱਟੀ 3.20 ਵਜੇ ਹੋਇਆ ਕਰੇਗੀ। ਕਾਬਿਲੇਗੌਰ ਹੈ ਕਿ, ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਧੁੰਦ ਦੇ ਕਾਰਨ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰੇ 3:20 ਵਜੇ ਕਰ ਦਿੱਤਾ ਗਿਆ ਸੀ।

Share this Article
Leave a comment