ਕਰਨਾਲ ‘ਚ ਡਿੱਗੀ 3 ਮੰਜ਼ਿਲਾ Rice ਮਿੱਲ, 4 ਲੋਕਾਂ ਦੀ ਮੌਤ 20 ਦੇ ਕਰੀਬ ਜ਼ਖ਼ਮੀ

Rajneet Kaur
2 Min Read

ਕਰਨਾਲ: ਹਰਿਆਣਾ ਦੇ ਕਰਨਾਲ ‘ਚ ਮੰਗਲਵਾਰ ਨੂੰ ਤੜਕੇ ਇੱਕ ਵੱਡਾ ਹਾਦਸਾ  ਵਾਪਰ ਗਿਆ ਹੈ। ਹਰਿਆਣਾ ਦੇ ਕਰਨਾਲ ‘ਚ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਢਹਿ ਢੇਰੀ ਹੋ ਗਈ ਹੈ।ਇਸ ਦੌਰਾਨ 4 ਲੋਕਾਂ ਦੀ ਮੌਤ  ਅਤੇ 20 ਕਰੀਬ ਜ਼ਖ਼ਮੀ ਹੋ ਗਏ ਹਨ।ਦਸ ਦਈਏ ਕਿ ਇਸ ‘ਚ  157 ਦੇ ਕਰੀਬ ਮਜ਼ਦੂਰ ਰਹਿੰਦੇ ਸਨ। ਮਿੱਲ ਦੇ ਮਲਬੇ ਹੇਠ ਕਈ ਮਜ਼ਦੂਰਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।  ਇਸ ਰਾਈਸ ਮਿੱਲ ਦਾ ਨਾਂ ਸ਼ਿਵ ਸ਼ਕਤੀ ਮਿੱਲ ਹੈ। ਹਾਦਸਾ ਮੰਗਲਵਾਰ ਤੜਕੇ 3.30 ਵਜੇ ਦੇ ਕਰੀਬ ਵਾਪਰਿਆ ਹੈ ਜਦੋਂ ਮਜ਼ਦੂਰ ਸੁੱਤੇ ਹੋਏ ਸਨ ਤੇ ਬਿਲਡਿੰਗ ਡਿੱਗ ਗਈ।

ਹਾਦਸੇ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹੈ। ਜੇਸੀਬੀ ਮਸ਼ੀਨਾਂ ਰਾਹੀਂ ਇਮਾਰਤ ਦਾ ਮਲਬਾ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ।ਇਸ ਇਮਾਰਤ ਦੇ ਅਚਾਨਕ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਮਿੱਲ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਕਰਨਾਲ ਦੇ ਐੱਸਪੀ ਸ਼ਸ਼ਾਂਕ ਸਾਵਨ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜਾਇਜ਼ਾ ਲੈ ਰਹੇ ਹਨ।

ਇਸ ਰਾਈਸ ਮਿੱਲ ਦੀ ਇਮਾਰਤ ਦੇ ਅੰਦਰ ਹੀ ਮਜ਼ਦੂਰ ਸੌਂਦੇ ਸਨ।ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਗਿਣਤੀ ਅਜੇ ਵੱਧ ਸਕਦੀ ਹੈ।ਤਰਾਵੜੀ ‘ਚ ਮਲਬੇ ਹੇਠ ਦੱਬੇ 20 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਜਦੋਂਕਿ 6 ਮਜ਼ਦੂਰਾਂ ਨੂੰ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ। ਹੋਰ ਜ਼ਖ਼ਮੀ ਮਜ਼ਦੂਰਾਂ ਨੂੰ ਤਰਾਵੜੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment