ਅਮਰੀਕਾ ਦੀ ਕਰੇਟਰ ਝੀਲ ‘ਚ ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

TeamGlobalPunjab
2 Min Read
Crater Lake drowning ਵਾਸ਼ਿੰਗਟਨ: ਅਮਰੀਕਾ ਦੇ ਓਰੇਗੋਨ ਸੂਬੇ ‘ਚ ਸਥਿਤ ਕ੍ਰੇਟਰ ਲੇਕ ਵਿਚ 27 ਸਾਲਾ ਇਕ ਭਾਰਤੀ ਵਿਦਿਆਰਥੀ ਦੇ ਡੁੱਬਣ ਕਾਰਨ ਮੌਤ ਹੋ ਗਈ। ਓਰੇਗੋਨ ਦੀ ਇਕ ਅਖਬਾਰ ਮੁਤਾਬਕ ਕ੍ਰੇਟਰ ਲੇਕ ਨੈਸ਼ਨਲ ਪਾਰਕ ਦੀ ਸਪੋਕਸਪਰਸਨ ਮਾਰਸ਼ਾ ਮੈਕਕੇਬ ਨੇ ਦੱਸਿਆ ਕਿ ਸੁਮੇਧ ਮੰਨਾਰ ਨੇ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ ਕਰੀਬ 4:40 ਵਜੇ ਇਕ ਲੋਕਪ੍ਰਿਅ ਮਨੋਰੰਜਨ ਸਥਲ ‘ਜਪਿੰਗ ਰੌਕ’ ਤੋਂ ਝੀਲ ਵਿਚ ਛਾਲ ਮਾਰ ਦਿੱਤੀ ਸੀ।

ਇਸ ਮਗਰੋਂ ਉਹ ਉੱਪਰ ਮੁੜ ਕੇ ਨਹੀਂ ਆਇਆਂ ਨਾ ਕਿਤੇ ਦਿਖਾਈ ਦਿੱਤਾ ਜਿਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਪਾਰਕ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ।

ਨੈਸ਼ਨਲ ਪਾਰਕ ‘ਚ ਸੈਰ ਕਰਨ ਗਏ ਸਨ

ਓਰੇਗਨ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਬੀਤੇ ਐਤਵਾਰ ਨੂੰ ਕਰੇਟਰ ਲੇਕ ਨੈਸ਼ਨਲ ਪਾਰਕ ‘ਚ ਸੈਰ ਕਰਨ ਗਏ ਸਨ। ਜਿਸ ਦੌਰਾਨ ਉਨ੍ਹਾਂ ਨੇ ਸੈਲਾਨੀਆਂ ਦੇ ਵਿੱਚ ਮਸ਼ਹੂਰ ਜੰਪਿੰਗ ਰਾਕ ਤੋਂ ਡੂੰਘਾ ਝੀਲ ਵਿੱਚ ਛਾਲ ਮਾਰੀ ਪਰ ਉਹ ਬਾਹਰ ਨਹੀਂ ਆ ਸਕਿਆ। ਇਹ ਚੱਟਾਨ ਝੀਲ ਦੀ ਸਤ੍ਹਾ ਤੋਂ ਲਗਭਗ 25 ਫੁੱਟ ਦੀ ਉਚਾਈ ‘ਤੇ ਹੈ ।
Indian drowns crater lake

ਪਾਣੀ ਦੀ ਸਤ੍ਹਾ ਤੋਂ 90 ਫੁੱਟ ਹੇਠਾਂ ਮਿਲੀ ਲਾਸ਼

ਛਾਲ ਲਗਾਉਣ ਤੋਂ ਤਿੰਨ ਘੰਟੇ ਬਾਅਦ ਵੀ ਜਦੋਂ ਨੌਜਵਾਨ ਦਾ ਪਤਾ ਨਹੀਂ ਚੱਲਿਆ ਤਾਂ ਸ਼ਾਮ ਹੋਣ ਦੇ ਕਾਰਨ ਤਲਾਸ਼ੀ ਅਭਿਆਨ ਰੋਕਣਾ ਪਿਆ। ਅਗਲੇ ਦਿਨ ਨੌਜਵਾਨ ਦੀ ਲਾਸ਼ ਪਾਣੀ ਦੀ ਸਤ੍ਹਾ ਤੋਂ 90 ਫੁੱਟ ਹੇਠਾਂ ਚਟਾਨਾਂ ਵਿੱਚ ਫੱਸੀ ਮਿਲੀ।

Crater Lake drowning

 

- Advertisement -

Share this Article
Leave a comment