ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ 12ਵੀਂ ਓਪਨ ਸਕੂਲ ਦੇ ਬਚੇ ਵਿਸ਼ਿਆ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਕੋਰੋਨਾ ਸੰਕਟ ਕਾਰਨ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਕਈ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਲੈ ਸਕਿਆ ਸੀ। ਹੁਣ ਬੋਰਡ ਪਹਿਲੇ ਵਿਸ਼ਿਆਂ ‘ਚ ਚੰਗੇ ਪ੍ਰਦਰਸ਼ਨ ਦੇ ਆਧਾਰ ‘ਤੇ ਇਨ੍ਹਾਂ ਬਾਕੀ ਬਚੇ ਪੇਪਰਾਂ ਵਿੱਚ ਨੰਬਰ ਦੇ ਕੇ ਪ੍ਰੀਖਿਆ ਦੇ ਨਤੀਜੇ ਜਾਰੀ ਕਰੇਗਾ।
ਇਹ ਐਲਾਨ ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ। ਪੰਜਾਬ ਸਰਕਾਰ ਨੇ ਇਸ ਸਬੰਧੀ ਅੱਜ ਦੇਰ ਸ਼ਾਮ ਆਦੇਸ਼ ਜਾਰੀ ਕੀਤੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਸੀ।
#PunjabGovernment cancels pending examinations of class XII, open school divulge School Education Minister, @VijayIndrSingla. #PSEB to declare results on basis of best performing subjects formula stated the Cabinet Minister.
— Government of Punjab (@PunjabGovtIndia) July 10, 2020