ਪੰਜਾਬ : ਨਾਭਾ ਦੇ ਪਿੰਡ ਅਗੇਤਾ ਦੇ ਲੋਕਾਂ ਨੇ ਪਿੰਡ ਪੱਧਰ ‘ਤੇ ਕੋਰੋਨਾਵਾਇਰਸ ਵਿਰੁੱਧ ਲੜਾਈ ਦੀ ਅਨੋਖੀ ਮਿਸਾਲ ਕੀਤੀ ਪੇਸ਼

TeamGlobalPunjab
3 Min Read

ਨਾਭਾ : ਜਾਨਲੇਵਾ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਹੈ। ਜਿੱਥੇ ਪੰਜਾਬ ਦੇ ਕੁਝ ਪੇਂਡੂ ਇਲਾਕਿਆਂ ਦੇ ਲੋਕਾਂ ਵੱਲੋਂ ਇਸ ਵਾਇਰਸ ਨੂੰ ਹਲਕੇ ‘ਚ ਲਿਆ ਜਾ ਰਿਹਾ ਹੈ ਉਥੇ ਹੀ ਨਾਭਾ (ਪੰਜਾਬ ) ਵਿੱਚ ਪੈਂਦੇ ਇੱਕ ਛੋਟੇ ਜਿਹੇ ਪਿੰਡ ਅਗੇਤਾ ਦੇ ਲੋਕਾਂ ਨੇ ਪਿੰਡ ਪੱਧਰ ‘ਤੇ ਕੋਰੋਨਾਵਾਇਰਸ ਵਿਰੁੱਧ ਜੰਗ ਦੀ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦੱਸ ਦਈਏ ਕਿ 750 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ‘ਚ ਸਿਰਫ 10 ਪ੍ਰਤੀਸ਼ਤ ਲੋਕ ਹੀ ਪੜ੍ਹੇ ਲਿਖੇ ਹਨ।

ਦਰਅਸਲ ਇਸ ਪਿੰਡ ਦੇ ਲੋਕਾਂ ਨੇ ਜਨਤਾ ਕਰਫਿਊ ਤੋਂ ਅਗਲੇ ਹੀ ਦਿਨ ਆਪਣੇ ਪਿੰਡ ਨੂੰ ਇਸ ਜਾਨਲੇਵਾ ਵਾਇਰਸ (ਕੋਰੋਨਾ) ਤੋਂ ਬਚਾਉਣ ਲਈ ਇੱਕ ਮੀਟਿੰਗ ਰਾਹੀਂ ਪਿੰਡ ਪੱਧਰ ‘ਤੇ ਸਖਤ ਕਦਮ ਚੁੱਕਣ ਦਾ ਫੈਸਲਾ ਲਿਆ ਹੈ। ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਸੈਨੀਟਾਈਜਰ ਨਾਲ ਭਰੇ ਟੈਂਕਰ ਲਿਆ ਕਿ ਪਿੰਡ ਦੇ ਹਰ ਰਸਤੇ, ਮੰਦਰ, ਗੁਰੂਦਵਾਰਾ ਆਦਿ ਵਿਚ ਸੈਨੀਟਾਈਜਰ ਦਾ ਛਿੜਕਾਅ ਕੀਤਾ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਮਾਸਕ ਵੀ ਦਿੱਤੇ ਗਏ।

ਮਿਸ਼ਨ ਕਮਾਂਡਰ ਇਨਕਲਾਬੀ ਕਿਸਾਨ ਯੂਨੀਅਨ ਬਲਾਕ ਦੇ ਪ੍ਰਧਾਨ ਹਰਵਿੰਦਰ ਸਿੰਘ ਅਗੇਤਾ ਨੇ ਦੱਸਿਆ ਕਿ ਪੂਰੇ ਪਿੰਡ ਦੀ ਸਹਿਮਤੀ ਤੋਂ ਬਾਅਦ ਪਿੰਡ ਦੀਆਂ ਸਾਰੀਆਂ ਸੜਕਾਂ ਖੁਦ ਬੈਰੀਕੇਡਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਆਉਣ ਅਤੇ ਜਾਣ ਵਾਲੇ ਲੋਕਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਲਈ ਕਈ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮਾਂ ਦੇ ਤਹਿਤ ਜੇਕਰ ਕਿਸੇ ਪਿੰਡ ਦੇ ਵਿਅਕਤੀ ਨੂੰ ਐਮਰਜੈਂਸੀ ਵੇਲੇ ਪਿੰਡ ਤੋਂ ਬਾਹਰ ਦਵਾਈ ਲੈਣ ਲਈ ਜਾਣਾ ਹੈ ਤਾਂ ਉਹ ਇੱਕ ਰਜਿਸਟਰ ‘ਚ ਆਪਣੇ ਜਾਣ ਦੀ ਵਜ੍ਹਾ ਤੇ ਵਾਪਿਸ ਆਉਣ ਦਾ ਸਮਾਂ ਦਰਜਾ ਕਰਵਾ ਕੇ ਜਾਵੇਗਾ। ਇਸ ਤੋਂ ਇਲਾਵਾ ਜ਼ਰੂਰੀ ਸਾਮਾਨ, ਨਕਦੀ ਜਾਂ ਹੋਰ ਸੇਵਾਵਾਂ ਪਿੰਡ ਦੇ ਅੰਦਰ ਹੀ ਮੁਹੱਇਆ ਕਰਵਾਈਆਂ ਜਾਣਗੀਆਂ। ਪਿੰਡ ਦੇ ਬਾਹਰ ਰਿਸ਼ਤੇਦਾਰਾਂ ਦੇ ਆਉਣ ਅਤੇ ਉਨ੍ਹਾਂ ਨਾਲ ਮਿਲਣ ‘ਤੇ ਪਾਬੰਦੀ ਲਗਾਈ ਗਈ ਹੈ। ਜੇਕਰ ਕੋਈ ਐਮਰਜੈਂਸੀ ਵਿਚ ਪਿੰਡ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਸਵੱਛਤਾ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ। ਪਿੰਡ ਤੋਂ ਬਾਹਰ ਜਾਣ ਤੇ ਆਉਣ ਦੀ ਜਾਣਕਾਰੀ ਰਜਿਸਟਰ ਵਿਚ ਦਰਜ ਹੋਵੇਗੀ। ਪਿੰਡ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਹੀ ਪਿੰਡ ਵਿਚ ਖਾਣਾ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।

- Advertisement -

ਦੱਸ ਦਈਏ ਕਿ ਦੁਨੀਆ ਦੇ ਸਾਰੇ ਦੇਸ਼ਾਂ ਵੱਲੋਂ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਪੱਧਰ ‘ਤੇ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ‘ਚ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਪੂਰੇ ਪੰਜਾਬ ‘ਚ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੈ।

Share this Article
Leave a comment