ਜੀਂਦ ਦੇ ਖੇਤਾਂ ‘ਚ ਥਲ ਸੈਨਾ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਲੋਕਾਂ ‘ਚ ਹੜਕੰਪ

TeamGlobalPunjab
1 Min Read

ਹਿਸਾਰ: ਪੰਜਾਬ ਦੇ ਬਠਿੰਡਾ ਤੋਂ ਦਿੱਲੀ ਜਾ ਰਹੇ ਥਲ ਸੈਨਾ ਦੇ ਹੈਲੀਕਾਪਟਰ ਨੂੰ ਅੱਜ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਵਿਚਲੇ ਖੇਤ ਵਿੱਚ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਹੈਲੀਕਾਪਟਰ ਨੂੰ ਜੀਂਦ ਦੇ ਪਿੰਡ ਜੱਜਾਂਵਾਲਾ  ਦੇ ਖੇਤਾਂ ਵਿੱਚ ਉਤਾਰਿਆ ਗਿਆ। ਹੈਲੀਕਾਪਟਰ ਨੂੰ ਆਉਂਦੇ ਦੇਖ ਉੱਥੇ ਮੌਜੂਦ ਲੋਕਾਂ ‘ਚ ਹੜਕੰਪ ਮਚ ਗਿਆ। ਖੇਤਾਂ ‘ਚ ਹੈਲੀਕਾਪਟਰ ਦੇ ਉਤਰਨ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਜਦੋਂ ਹੈਲੀਕਾਪਟਰ ਹੇਠਾਂ ਆ ਰਿਹਾ ਸੀ ਤਾਂ ਲੋਕ ਇਧਰ-ਉਧਰ ਭੱਜਦੇ ਦੇਖੇ ਗਏ।

ਹੈਲੀਕਾਪਟਰ ਵਿੱਚ ਚਾਰ ਫੌਜੀ ਸਵਾਰ ਸਨ। ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਸਬੰਧੀ ਫੌਜ ਦੇ ਤਕਨੀਕੀ ਵਿੰਗ ਨੂੰ ਜਾਣੂ ਕਰਵਾਇਆ ਗਿਆ। ਪਰ ਹੈਲੀਕਾਪਟਰ ਵਿੱਚ ਸਵਾਰ ਫੌਜੀ ਜਵਾਨਾਂ ਨੇ ਹੈਲੀਕਾਪਟਰ ਵਿੱਚ ਕੀ ਹੋਇਆ ਹੈ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

Share this Article
Leave a comment