ਰੂਪਨਗਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਸਕੂਲ ਦੀ ਨਿਲਾਮੀ ਲਈ ਬੋਲੀ ਲਗਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਹੁਣ ਵਿਰੋਧੀਆਂ ਵਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਦੱਸ ਦਈਏ ਕਿ ਪਾਵਰਕਾਮ ਨੇ ਰੋਪੜ ਦੀ ਥਰਮਲ ਕਲੋਨੀ ‘ਚ ਸਥਿਤ ਸਕੂਲ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ।
ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸਵਾਲ ਚੁੱਕੇ ਹਨ। ਦਲਜੀਤ ਚੀਮਾ ਨੇ ਇਸ਼ਤਿਹਾਰ ਤੇ ਸਕੂਲ ਦੀਆਂ ਤਸਵੀਰਾਂ ਦੇ ਨਾਲ ਟਵੀਟ ਕਰਦਿਆਂ ਕਿਹਾ ਹੈ ਕਿ, ‘ਪੰਜਾਬ ਚ ਦਿੱਲੀ ਮਾਡਲ ਦੀ ਸ਼ੁਰੂਆਤ ਹੋ ਗਈ ਹੈ। ਥਰਮਲ ਕਲੋਨੀ ਰੋਪੜ ’ਚ ਹਾਈ ਸਕੂਲ ਬਿਲਡਿੰਗ ਨੂੰ ਨੀਲਾਮ ਕਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਨੂੰ ਅਪੀਲ ਕਰਕੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਨਾਂ ਕਰੋ। ਨੀਲਾਮੀ ਬੰਦ ਕਰੋ ਅਤੇ ਸਕੂਲ ਮੁੜ ਤੋਂ ਖੋਲ੍ਹਣ ਦਾ ਆਦੇਸ਼ ਦੇਵੋ।’
Delhi Model of Education begins in Punjab. Auction advt. issued to sell Excellent High School building inside Thermal Colony Ropar. @ArvindKejriwal & @BhagwantMann please don’t betray the people of Punjab. Stop auction & order re opening of school. pic.twitter.com/5nblFvMEZT
— Dr Daljit S Cheema (@drcheemasad) March 26, 2022
- Advertisement -
ਉਥੇ ਹੀ ਇਸ ਸਬੰਧੀ ਕਾਨੂੰਨ ਅਤੇ ਜੇਲ੍ਹਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿੱਛਲੀ ਸਰਕਾਰ ਦੀ ਨਲਾਇਕੀ ਕਾਰਨ ਇਹ ਨਿਲਾਮੀ ਹੋ ਰਹੀ ਹੈ। ਇਸ ਦੀ ਪ੍ਰਕਿਰਿਆ ਪਹਿਲਾਂ ਤੋਂ ਚੱਲ ਰਹੀ ਸੀ। ਡੀਸੀ ਨੇ ਮੈਨੂੰ ਦੱਸਿਆ ਕਿ ਪਾਵਰਕਾਮ ਦੀ ਕਲੋਨੀ ਪੁਡਾ ਨੂੰ ਸੌਂਪੀ ਜਾ ਚੁੱਕੀ ਹੈ ਤੇ ਉੱਥੇ ਚੱਲ ਰਿਹਾ ਸਕੂਲ 6 ਮਹੀਨੇ ਪਹਿਲਾਂ ਸ਼ਿਫਟ ਕੀਤਾ ਜਾ ਚੁੱਕਿਆ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.