ਚੰਡੀਗੜ੍ਹ:ਪੰਜਾਬ ਸਕੂਲ ਐਜੂਕੇਸ਼ਨ ਬੋਰਡ (PSEB) ਵੱਲੋਂ 10ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤੀ। ਸਾਰੇ ਨਤੀਜੇ ਬੋਰਡ ਦੀ ਅਧਿਕਾਰਿਕ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ, ਜਿੱਥੇ ਵਿਦਿਆਰਥੀ ਆਪਣਾ ਰੋਲ ਨੰਬਰ ਦਾਖਲ ਕਰਕੇ ਨਤੀਜਾ ਵੇਖ ਸਕਦੇ ਹਨ।
ਇਸ ਵਾਰ ਫਰੀਦਕੋਟ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ ਸੂਬੇ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਵਿਦਿਆਰਥਣ ਹਰਲੀਨ ਨੇ 650 ਵਿੱਚੋਂ ਪੂਰੇ 650 ਅੰਕ ਪ੍ਰਾਪਤ ਕੀਤੇ।
ਦੂਜੇ ਨੰਬਰ ‘ਤੇ ਰੂਪਨਗਰ ਦੇ ਚਨੌਲੀ ਬੱਸੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਮਨਿਮਹੇਸ਼ ਸ਼ਰਮਾ ਰਹੇ, ਜਿਨ੍ਹਾਂ ਨੇ 650 ਵਿੱਚੋਂ 645 ਅੰਕ ਲੈ ਕੇ 99.23 ਫੀਸਦੀ ਹਾਸਲ ਕੀਤੇ।
ਤੀਜੇ ਸਥਾਨ ‘ਤੇ ਹੁਸ਼ਿਆਰਪੁਰ ਦੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਰੀਆ ਰਾਣੀ ਰਹੀ, ਜਿਸ ਨੇ ਵੀ 645 ਅੰਕ ਅਤੇ 99.23 ਫੀਸਦੀ ਪ੍ਰਾਪਤ ਕੀਤੇ।

ਇਸ ਸਾਲ ਕੁੱਲ 2,69,505 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 2,54,744 ਪਾਸ ਹੋਏ ਹਨ। ਕੁੱਲ ਪਾਸ ਪ੍ਰਤੀਸ਼ਤ 94.52 ਰਿਹਾ, ਜੋ ਪਿਛਲੇ ਸਾਲ ਦੇ 95.61 ਫੀਸਦੀ ਨਾਲੋਂ ਥੋੜ੍ਹਾ ਘੱਟ ਹੈ।
ਵਿਦਿਆਰਥੀ ਆਪਣਾ ਨਤੀਜਾ ਵੇਖਣ ਲਈ ਪਹਿਲਾਂ ਬੋਰਡ ਦੀ ਵੈੱਬਸਾਈਟ ‘ਤੇ ਜਾਣ। ਉੱਥੇ ਹੋਮਪੇਜ ‘ਤੇ ਦਿੱਤੇ ਰਿਜਲਟ ਵਾਲੇ ਲਿੰਕ ‘ਤੇ ਕਲਿਕ ਕਰੋ। ਫਿਰ 10ਵੀਂ ਕਲਾਸ ਦੇ ਨਤੀਜੇ ਨੂੰ ਚੁਣ ਕੇ ਆਪਣਾ ਰੋਲ ਨੰਬਰ ਅਤੇ ਨਾਮ ਭਰੋ। ਇਸ ਤੋਂ ਬਾਅਦ ਨਤੀਜਾ ਸਕਰੀਨ ‘ਤੇ ਆ ਜਾਵੇਗਾ, ਜਿਸਨੂੰ ਡਾਊਨਲੋਡ ਜਾਂ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

