ਪੰਚਾਇਤ ਦਫ਼ਤਰ ‘ਤੇ ਮੰਤਰੀ ਧਾਲੀਵਾਲ ਦੀ ਅਚਾਨਕ ਰੇਡ, ਫੇਸਬੁੱਕ ‘ਤੇ ਮਿਲੀ ਸੀ ਸ਼ਿਕਾਇਤ

Rajneet Kaur
2 Min Read

ਕਪੂਰਥਲਾ: ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਪੂਰਥਲਾ ਸਥਿਤ ਬੀਡੀਪੀਓ ਦਫ਼ਤਰ ਵਿੱਚ ਅਚਾਨਕ ਛਾਪਾ ਮਾਰ ਕੇ ਹਾਜ਼ਰੀ ਅਤੇ ਸਟਾਫ਼ ਦੀ ਗਿਣਤੀ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਮੰਤਰੀ ਧਾਲੀਵਾਲ ਨੂੰ ਬੀਡੀਪੀਓ ਦਫ਼ਤਰ ਬਾਰੇ ਫੇਸਬੁੱਕ ‘ਤੇ ਸ਼ਿਕਾਇਤ ਮਿਲੀ ਸੀ, ਜਿਸ ਦੀ ਛਾਪੇਮਾਰੀ ਮੰਤਰੀ ਨੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਕਰਕੇ ਦਿੱਤੀ।

ਇਸ ਦੌਰਾਨ ਪੰਚਾਇਤ ਅਫ਼ਸਰ ਤੇ ਬੀਡੀਪੀਓ ਸਣੇ ਕਈ ਅਧਿਕਾਰੀ ਤੇ ਕਲਰਕ ਗ਼ੈਰਹਾਜ਼ਰ ਸਨ। ਮੰਤਰੀ ਨੇ ਸਾਰਿਆਂ ਦੇ ਨਾਂ ਨੋਟ ਕਰ ਲਏ ਅਤੇ ਕਾਰਵਾਈ ਦੇ ਹੁਕਮ ਦਿੱਤੇ। ਮੰਤਰੀ ਨੂੰ ਇੱਥੇ ਅਫਸਰਾਂ ਦੀ ਗੈਰ-ਹਾਜ਼ਰੀ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਮਿਲ ਰਹੀਆਂ ਸਨ।

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕਪੂਰਥਲਾ ਆਉਣ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਮੰਤਰੀ ਦੇ ਫੇਸਬੁੱਕ ਪੇਜ ਰਾਹੀਂ ਬੀ.ਡੀ.ਓ ਦਫ਼ਤਰ ਕਪੂਰਥਲਾ ਅਚਨਚੇਤ ਪਹੁੰਚਣ ਦੀ ਸੂਚਨਾ ਪ੍ਰਾਪਤ ਕੀਤੀ।  ਮੰਤਰੀ ਨੂੰ ਦੱਸਿਆ ਗਿਆ ਕਿ ਪੰਚਾਇਤ ਅਫ਼ਸਰ ਦੀ ਡੀਡੀਪੀਓ ਦਫ਼ਤਰ ਵਿੱਚ ਡਿਊਟੀ ਹੈ। ਬੀਡੀਪੀਓ ਦੀ ਤਰੀਕ ਹੈ, ਉਹ ਅਦਾਲਤ ਗਏ ਹਨ। ਪੰਚਾਇਤ ਮੰਤਰੀ ਨੂੰ ਅਚਾਨਕ ਆਪਣੇ ਦਫ਼ਤਰ ਵਿੱਚ ਦੇਖ ਕੇ ਸਾਰੇ ਮੁਲਾਜ਼ਮ ਇੱਕ ਵਾਰੀ ਹੱਕੇ-ਬੱਕੇ ਰਹਿ ਗਏ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਅਤੇ ਟਵਿੱਟਰ ‘ਤੇ ਕਈ ਵਾਰ ਸ਼ਿਕਾਇਤਾਂ ਮਿਲੀਆਂ ਸਨ। ਜਿਸ ਤੋਂ ਬਾਅਦ ਉਹ ਕਪੂਰਥਲਾ ਜ਼ਿਲ੍ਹੇ ਦੇ ਪੰਚਾਇਤ ਦਫ਼ਤਰ ਅਤੇ ਬੀਡੀਪੀਓ ਦਫ਼ਤਰ ਗਏ। ਉਥੇ ਜਾ ਕੇ ਪਤਾ ਲੱਗਾ ਕਿ ਲੋਕਾਂ ਦੀ ਸ਼ਿਕਾਇਤ ਬਿਲਕੁਲ ਸਹੀ ਹੈ। ਉਥੇ ਕੋਈ ਕੰਮ ਨਹੀਂ ਕਰ ਰਿਹਾ। ਅਧਿਕਾਰੀ ਵੀ ਉਥੇ ਡਿਊਟੀ ‘ਤੇ ਮੌਜੂਦ ਨਹੀਂ ਸਨ। ਉਨ੍ਹਾਂ ਦੇ ਨਾਂ ਨੋਟ ਕਰਨ ਤੋਂ ਬਾਅਦ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment