ਪੀ.ਐਸ.ਈ.ਬੀ ਨੇ ਸਾਰੀਆਂ ਸਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਕੀਤੀ ਜਾਰੀ

TeamGlobalPunjab
2 Min Read

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰਖਿਆਵਾਂ ਅਗਲੇ ਸਾਲ 2020 ਦੇ ਫਰਵਰੀ ਅਤੇ ਮਾਰਚ ਮਹੀਨੇ ‘ਚ ਹੋਣ ਜਾ ਰਹੀਆਂ ਹਨ, ਜਿਸ ਲਈ ਬੋਰਡ ਵੱਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ, 5ਵੀਂ ਜਮਾਤ ਦੀ ਪ੍ਰੀਖਿਆ 18 ਫਰਵਰੀ ਤੋਂ 26 ਫਰਵਰੀ ਤੱਕ ਸਵੇਰੇ 11 ਵਜੇ ਤੋਂ ਦੁਪਿਹਰ 2:15 ਤੱਕ ਨਿਰਧਾਰਤ ਕੀਤੀ ਗਈ ਹੈ, ਜਦਕਿ 8ਵੀਂ ਕਲਾਸ ਦੀ ਪ੍ਰੀਖਿਆ 3 ਮਾਰਚ ਤੋਂ 14 ਮਾਰਚ ਤੱਕ ਸਵੇਰੇ 9 ਵਜੇ ਤੋਂ ਦੁਪਿਹਰ 12:15 ਵਜੇ ਤੱਕ ਤੈਅ ਕੀਤੀ ਗਈ ਹੈ। ਦਸਵੀਂ ਕਲਾਸ ਦੀ ਪ੍ਰੀਖਿਆ 17 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗੀ, ਜਿਸਦਾ ਸਮਾਂ ਸਵੇਰ 10 ਤੋਂ ਦੁਪਿਹਰ 1:15 ਵਜੇ ਤੱਕ ਦਾ ਰੱਖਿਆ ਗਿਆ ਹੈ।

ੳਧਰ ਦੂਜੇ ਪਾਸੇ ਬਾਰਵੀਂ ਕਲਾਸ ਦੀ ਪ੍ਰੀਖਿਆ 3 ਮਾਰਚ 2020 ਤੋਂ 27 ਮਾਰਚ 2020 ਤੱਕ ਚੱਲੇਗੀ, ਜਿਸ ‘ਚ ਵੱਖ ਵੱਖ ਤਰੀਕਾਂ ਦੇ ਹਿਸਾਬ ਨਾਲ ਆਰਟਸ, ਕਮਰਸ ਅਤੇ ਨਾਨ ਮੈਡੀਕਲ ਦੇ ਪੇਪਰ ਸ਼ਾਮਲ ਹਨ। ਬਾਰਵੀਂ ਦੀ ਪ੍ਰੀਖਿਆ ਦਾ ਸਮਾਂ ਦੁਪਿਹਰ 2 ਵਜੇ ਤੋਂ ਸ਼ਾਮ 5:15 ਤੱਕ ਦਾ ਹੋਵੇਗਾ। 3 ਘੰਟਿਆਂ ਦੇ ਪੇਪਰ ‘ਚ ਦਸਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਓ.ਐਮ.ਆਰ. ਭਰਨ ਲਈ 15 ਮਿੰਟਾਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ, ਜਦਕਿ 5ਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਵੱਧ ਦਿੱਤੇ ਜਾਣਗੇ।

5ਵੀਂ ਅਤੇ 8ਵੀਂ ਕਲਾਸ ਦੀ ਪੂਰੀ ਡੇਟਸ਼ੀਟ ਦੇਖਣ ਲਈ ਹੇਠ ਦਿੱਤਾ ਲਿੰਕ ਖੋਲ੍ਹੋ

http://files-cdn.pseb.ac.in/pseb_files/datesheet-2019-29-11-431.pdf

- Advertisement -

10ਵੀਂ ਕਲਾਸ ਦੀ ਪੂਰੀ ਡੇਟਸ਼ੀਟ ਦੇਖਣ ਲਈ ਹੇਠ ਦਿੱਤਾ ਲਿੰਕ ਖੋਲ੍ਹ

http://files-cdn.pseb.ac.in/pseb_files/matricdatesheet-2019-29-11-378.pdf

12ਵੀਂ ਕਲਾਸ ਦੀ ਪੂਰੀ ਡੇਟਸ਼ੀਟ ਦੇਖਣ ਲਈ ਹੇਠ ਦਿੱਤਾ ਲਿੰਕ ਖੋਲ੍ਹੋ

http://files-cdn.pseb.ac.in/pseb_files/srsecdatesheet-2019-29-11-282.pdf

Share this Article
Leave a comment