ਅੰਮ੍ਰਿਤਸਰ: ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈਰੋਇਨ ਬਰਾਮਦ

TeamGlobalPunjab
1 Min Read

ਅੰਮ੍ਰਿਤਸਰ: ਐੱਸ.ਟੀ.ਐਫ ਬਾਰਡਰ ਰੇਂਜ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਸ਼ਹਿਰ ‘ਚੋਂ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਮਾਮਲੇ ਵਿੱਚ ਐੱਸਟੀਐੱਫ ਨੇ ਕਾਰਵਾਈ ਕਰਦੇ ਹੋਏ ਅਫਗਾਨ ਨਾਗਰਿਕ ਸਣੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਸੁਲਤਾਨ ਵਿੰਡ ਰੋਡ ‘ਤੇ ਇੱਕ ਘਰ ਵਿੱਚ ਨਸ਼ੇ ਦੀ ਫੈਕਟਰੀ ਚੱਲ ਰਹੀ ਸੀ। ਐੱਸਟੀਐਫ ਨੇ ਛਾਪਾ ਮਾਰ ਕੇ ਘਰ ਤੋਂ 200 ਕਿੱਲੋ ਸਿੰਥੈਟਿਕ ਡਰਗ ਬਰਾਮਦ ਕੀਤੇ ਹਨ ਜਿਸ ਦੀ ਕੀਮਤ ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ, ਐੱਸ.ਟੀ.ਐਫ ਵੱਲੋਂ ਬੀਤੇ ਦਿਨੀਂ ਗੁਪਤ ਸੂਚਨਾ ਦੇ ਆਧਾਰ ‘ਤੇ ਅੰਮ੍ਰਿਤਸਰ ਦੇ ਕੱਪੜਾ ਕਾਰੋਬਾਰੀਆਂ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਹੈਰੋਇਨ ਅੰਮ੍ਰਿਤਸਰ ‘ਚ ਹੀ ਤਿਆਰ ਕੀਤੀ ਜਾਂਦੀ ਸੀ।

ਦੱਸਣਯੋਗ ਹੈ ਬੀਤੀ 17 ਜਨਵਰੀ ਨੂੰ ਵੀ ਪੰਜਾਬ ਵਿੱਚ ਤਿੰਨ ਥਾਵਾਂ ਤੋਂ ਸੁਰੱਖਿਆ ਬਲਾਂ ਲਗਭਗ 40 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ। ਅੰਮ੍ਰਿਤਸਰ ਦੇ ਅਟਾਰੀ ਸੈਕਟਰ ਤੋਂ 12 ਕਿੱਲੋ ਹੈਰੋਇਨ ਅਤੇ ਹਥਿਆਰ ਮਿਲੇ ਸਨ।

- Advertisement -

Share this Article
Leave a comment