ਨਿਊਜ਼ ਡੈਸਕ: ਅੱਜ ਕੱਲ੍ਹ ਮਰਦਾਂ ਵਿੱਚ ਇੱਕ ਬਿਮਾਰੀ ਬਹੁਤ ਫੈਲ ਰਹੀ ਹੈ, ਜਿਸ ਬਾਰੇ ਲੋਕਾਂ ਨੂੰ ਬਹੁਤ ਘੱਟ ਗਿਆਨ ਹੈ। ਤੁਸੀਂ ਸ਼ਾਇਦਹੀ ਪ੍ਰੋਸਟੇਟ ਕੈਂਸਰ ਬਾਰੇ ਸੁਣਿਆ ਹੋਵੇਗਾ। ਪਰ ਇਹ ਪ੍ਰੋਸਟੇਟ ਕੈਂਸਰ ਮਰਦਾਂ ਨੂੰ ਅੱਜ ਕੱਲ ਤੇਜ਼ੀ ਨਾਲ ਲਪੇਟ ‘ਚ ਲੈ ਰਿਹਾ ਹੈ।
ਪ੍ਰੋਸਟੇਟ ਕੈਂਸਰ ਮਰਦਾਂ ਦੇ ਗੁਪਤ ਅੰਗ ਵਿੱਚ ਹੋਣ ਵਾਲੀ ਇੱਕ ਖਤਰਨਾਕ ਬਿਮਾਰੀ ਹੈ। ਇਹ ਕੈਂਸਰ ਅਖਰੋਟ ਦੇ ਆਕਾਰ ਦੇ ਪ੍ਰੋਸਟੇਟ ਗਲੈਂਡ ਵਿੱਚ ਹੁੰਦਾ ਹੈ। ਹਾਲਾਂਕਿ, ਇਸਦਾ ਖਤਰਾ ਬਜ਼ੁਰਗਾਂ ਵਿੱਚ ਵੱਧ ਹੁੰਦਾ ਹੈ। ਪਰ ਹਾਲ ਹੀ ਵਿੱਚ ਪ੍ਰੋਸਟੇਟ ਕੈਂਸਰ ਨੂੰ ਲੈ ਕੇ ਇੱਕ ਰਿਪੋਰਟ ਜਨਤਕ ਕੀਤੀ ਗਈ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿੱਚ ਨੌਜਵਾਨਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਅੰਕੜਿਆਂ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਪ੍ਰੋਸਟੇਟ ਕੈਂਸਰ ਦੇ 37,948 ਮਾਮਲੇ ਸਾਹਮਣੇ ਆਏ ਸਨ। ਇਹ ਗਿਣਤੀ ਇਸ ਸਾਲ ਦੇਸ਼ ਵਿੱਚ ਦਰਜ ਕੀਤੇ ਗਏ ਕੁੱਲ 14 ਲੱਖ ਨਵੇਂ ਕੈਂਸਰ ਦੇ ਮਾਮਲਿਆਂ ਦਾ ਲਗਭਗ ਤਿੰਨ ਫੀਸਦੀ ਹੈ। ਮਾਹਰ ਦੱਸਦੇ ਹਨ ਕਿ ਜੇਕਰ ਇਸ ਕੈਂਸਰ ਦੇ ਲੱਛਣਾਂ ਦਾ ਸ਼ੁਰੂਆਤੀ ਪੜਾਅ ‘ਤੇ ਪਤਾ ਲੱਗ ਜਾਵੇ ਤਾਂ ਮੌਤ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਬਿਮਾਰੀ ਦਾ ਸਮੇਂ ਸਿਰ ਪਤਾ ਲੱਗਣ ਉੱਤੇ ਸਹੀ ਢੰਗ ਨਾਲ ਇਸਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।
ਭਾਰਤ ਵਿੱਚ ਪ੍ਰੋਸਟੇਟ ਕੈਂਸਰ ਦਾ ਪਤਾ ਲਗਾਉਣ ਵਿੱਚ ਦੇਰੀ ਹੋਣਾ ਇੱਕ ਵੱਡੀ ਸਮੱਸਿਆ ਹੈ। ਅਮਰੀਕਾ ਵਿਚ ਪ੍ਰੋਸਟੇਟ ਕੈਂਸਰ ਦੇ 80 ਫ਼ੀਸਦੀ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਹੋ ਜਾਂਦੀ ਹੈ, ਜਦੋਂ ਕਿ ਭਾਰਤ ਵਿਚ ਇਹ ਅੰਕੜਾ ਇਸ ਤੋਂ ਉਲਟ ਹੈ। ਮਤਲਬ ਕਿ ਭਾਰਤ ਵਿੱਚ 80 ਫਿਸਦੀ ਮਰੀਜਾਂ ਨੰ ਉਨ੍ਹਾਂ ਦੀ ਬਿਮਾਰੀ ਦਾ ਹੀ ਪਤਾ ਨਹੀਂ ਲਗਦਾ। ਜਿਸਦੇ ਕਾਰਨ ਮੌਤਾਂ ਦੀ ਦਰ ਵੱਧ ਜਾਂਦੀ ਹੈ।
ਸਟੇਟ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਹਨ ?
ਜੇਕਰ ਤੁਹਾਨੂੰ ਪਿਸ਼ਾਬ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ ਤਾਂ ਇਹ ਪ੍ਰੋਸਟੇਟ ਕੈਂਸਰ ਦਾ ਲੱਛਣ ਹੋ ਸਕਦਾ ਹੈ।
ਇਸਦੇ ਨਾਲ ਹੀ ਵਾਰ-ਵਾਰ ਪਿਸ਼ਾਬ ਆਉਣਾ ਖਾਸ ਕਰਕੇ ਰਾਤ ਨੂੰ।
ਪਿਸ਼ਾਬ ਜਾਂ ਵੀਰਜ ਵਿੱਚ ਖੂਨ ਆਉਣਾ ਵੀ ਮੁਖ ਲੱਛਣ ਹੈ।
ਕਮਰ, ਪਿੱਠ ਜਾਂ ਪੇਲਵਿਕ ਵਿੱਚ ਦਰਦ ਹੋਣ ‘ਤੇ ਵੀ ਤੁਸੀਂ ਜਾਂਚ ਜਰੂਰ ਕਰਵਾਓ।