ਜਾਣੋ ਕੀ ਹੈ Black Fungus Infection, ਲੱਛਣ ਅਤੇ ਇਸਤੋਂ ਬਚਣ ਦੇ ਉਪਾਅ

TeamGlobalPunjab
3 Min Read

ਨਿਊਜ਼ ਡੈਸਕ: ਦੇਸ਼ ’ਚ ਕੋਰੋਨਾ ਮਹਾਮਾਰੀ ਦੌਰਾਨ ਇਕ ਹੋਰ ਖ਼ਤਰਾ ਸਾਹਮਣੇ ਆ ਰਿਹਾ ਹੈ। ਸਰਕਾਰਾਂ ਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਕੋਵਿਡ 19 ਵੈਕਸੀਨ ਜ਼ਰੂਰ ਲਗਵਾਈ ਜਾਏ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਜਿਹੜੇ ਕੋਵਿਡ 19 ਤੋਂ ਠੀਕ ਹੋਏ ਹਨ ਉਨ੍ਹਾਂ ‘ਚ ਇਨਫੈਕਸ਼ਨ ਨਜ਼ਰ ਆ ਰਹੀ ਹੈ।

 Black Fungus Infection, ਜਿਸ ਨੂੰ Mucormycosis ਕਹਿੰਦੇ ਹਨ। ਇਸ ਸਬੰਧੀ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ  ਡਾਇਬਟੀਜ਼ ਤੇ ਆਈਸੀਯੂ ’ਚ ਜ਼ਿਆਦਾ ਦਿਨ ਬਿਤਾਉਣ ਵਾਲੇ ਕੋਵਿਡ ਦੇ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਤੋਂ ਹੋਣ ਵਾਲੀ ਬੀਮਾਰੀ Mucormycosis ਦਾ ਜੇ ਸਹੀ ਸਮੇਂ ਇਲਾਜ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਿੱਧ ਹੋ ਸਕਦੀ ਹੈ। ਗੁਜਰਾਤ ਦੇ ਸੂਰਤ ਇਲਾਕੇ ’ਚ ਇਸ ਬਿਮਾਰੀ ਦੇ 40 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚੋ 8 ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਦਿੱਲੀ ’ਚ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ Black Fungus ਦੇ ਮਰੀਜ਼ ਵੀ ਵੱਧ ਗਏ ਹਨ।

ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ‘ਚ ਕਿਹਾ ਗਿਆ ਹੈ ਕਿ ਇਸ ਬੀਮਾਰੀ ’ਚ ਅੱਖਾਂ, ਗੱਲ੍ਹ ਤੇ ਨੱਕ ਹੇਠਾਂ ਦਾ ਸਥਾਨ ਲਾਲ ਹੋ ਜਾਂਦਾ ਹੈ। Mycormycosis ਹਵਾ ’ਚੋਂ ਸਾਹ ਖਿੱਚਣ ਉੱਤੇ ਹੋ ਸਕਦੀ ਹੈ। ਇਸ ਵਿੱਚ ਕਾਲੀ ਫ਼ੰਗਸ ਅੰਦਰ ਆ ਜਾਂਦੀ ਹੈ, ਜੋ ਫੇਫੜਿਆਂ ਨੂੰ ਲਾਗ ਤੋਂ ਗ੍ਰਸਤ ਕਰ ਦਿੰਦੀ ਹੈ।

 ਕੀ ਹੈ Black Fungus Infection?

- Advertisement -

ਕਰੋਨਾ ਤੋਂ ਪੀੜਤ ਮਰੀਜ਼ ਜਾਂ ਕੋਰੋਨਾ ਤੋਂ ਠੀਕ ਹੋਏ ਮਰੀਜ਼ ਵਿੱਚ Black Fungus Infections ਦੇਖੀ ਗਈ ਹੈ।  ਜ਼ਿਆਦਾਤਰ ਇਹ ਇਨਫੈਕਸ਼ਨ ਉਨ੍ਹਾਂ ਲੋਕਾਂ ’ਚ ਹੁੰਦੀ ਹੈ, ਜਿਨ੍ਹਾਂ ਦਾ ਸਰੀਰ ਕਿਸੇ ਬੀਮਾਰੀ ਨਾਲ ਲੜਨ ’ਚ ਕਮਜ਼ੋਰ ਹੁੰਦਾ ਹੈ। ਉਹ ਆਦਮੀ ਅਕਸਰ ਦਵਾਈਆਂ ਲੈਂਦਾ ਹੈ ਤੇ ਉਸ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੁੰਦੀਆਂ ਹਨ।

ਬੀਮਾਰੀ ਦੇ ਲੱਛਣ

ਅੱਖ ਤੇ ਨੱਕ ਦੇ ਹੇਠਾਂ ਦੇ ਸਥਾਨ ਲਾਲ ਹੋ ਜਾਣੇ, ਦਰਦ ਹੋਣਾ, ਬੁਖਾਰ ਆਉਣਾ, ਖੰਘ ਹੋਣਾ, ਸਿਰ ਦਰਦ ਹੋਣਾ, ਸਾਹ ਲੈਣ ਵਿੱਚ ਔਖ, ਖ਼ੂਨ ਦੀ ਵੁਲਟੀ, ਮਾਨਸਿਕ ਸਿਹਤ ਉੱਤੇ ਅਸਰ, ਵੇਖਣ ’ਚ ਔਕੜ, ਦੰਦਾਂ ’ਚ ਦਰਦ, ਛਾਤੀ ’ਚ ਦਰਦ ਆਦਿ ਇਸ ਬੀਮਾਰੀ ਦੇ ਲੱਛਣ ਹਨ।

ਇਨ੍ਹਾਂ ਮਰੀਜ਼ਾਂ ਨੂੰ ਹੋ ਸਕਦਾ ਵੱਧ ਖ਼ਤਰਾ

ਜਿਹੜੇ ਮਰੀਜ਼ ਬੇਕਾਬੂ ਡਾਇਬਟੀਜ਼ ਦੇ ਸ਼ਿਕਾਰ ਹਨ ਜਾਂ ਜਿਨ੍ਹਾਂ ਦਾ ਸਰੀਰ ਬੀਮਾਰੀ ਨਾਲ ਲੜਨ ਵਿੱਚ ਓਨਾ ਕਾਰਗਰ ਨਹੀਂ ਹੈ, ਜਿੰਨਾ ਹੋਣਾ ਚਾਹੀਦਾ ਹੈ, ਅਜਿਹੇ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਇਨਫ਼ੈਕਸ਼ਨ ਹੋਣ ਦਾ ਡਰ ਹੈ।

- Advertisement -

ਇਸ ਤੋਂ ਇਲਾਵਾ ਜਿਸ ਸਰੀਰ ਵਿੱਚ ਇਮਿਊਨਿਟੀ ਘਟ ਹੁੰਦੀ ਹੈ, ਉਸ ਨੂੰ ਵੀ ਇਹ ਬੀਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ

 ਇੰਝ ਬਚੋ ਇਸ ਬੀਮਾਰੀ ਤੋਂ

ਇਸ ਬੀਮਾਰੀ ਤੋਂ ਬਚਣ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।

ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਬਲੱਡ ਗਲੂਕੋਜ਼ ਲੈਵਲ ਲਗਾਤਾਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ।

ਸਟੀਰਾੱਇਡ ਦੀ ਵਰਤੋਂ ਡਾਕਟਰੀ ਸਲਾਹ ਤੋਂ ਬਗ਼ੈਰ ਕਦੇ ਨਾ ਕਰੋ।

ਆਕਸੀਜਨ ਥੈਰਾਪੀ ਦੌਰਾਨ ਕਲੀਨ ਸਟ੍ਰਾਈਲ ਵਾਟਰ ਦੀ ਹੀ ਵਰਤੋਂ ਕਰੋ।

ਲੱਛਣ ਦਿਸਣ ’ਤੇ ਡਾਕਟਰ ਦੀ ਸਲਾਹ ਨਾਲ ਤੁਰੰਤ ਐਂਟੀ-ਬਾਇਓਟਿਕ ਤੇ ਐਂਟੀ ਫ਼ੰਗਲ ਦਵਾਈਆਂ ਜ਼ਰੂਰ ਲਵੋ

Share this Article
Leave a comment