ਅੰਮ੍ਰਿਤਸਰ: ਬਸਪਾ ਉਮੀਦਵਾਰ ਬਿਕਰਮ ਮਜੀਠੀਆ ਨੇ ਵੇਰਕਾ ਵਿਧਾਨ ਸਭਾ ਹਲਕੇ `ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਲੰਮੇ ਹਥੀਂ ਲਿਆ। ਮਜੀਠੀਆ ਨੇ ਕਿਹਾ ਕਿ `ਆਪ` ਸੁਪਰੀਮੋ ਕੇਜਰੀਵਾਲ ਵੱਲੋਂ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਗਾਰੰਟੀ ਲਈ ਨਹੀਂ ਲਈ ਜਾ ਰਹੀ ਅਤੇ ਗੱਲ ਉਹ ਪੰਜਾਬ ਦੇ ਲੋਕਾ ਨੂੰ ਝੂਠੀਆਂ ਗਰੰਟੀਆਂ ਦੇਣ ਦੀ ਕਰ ਰਹੇ ਹਨ।
ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ 18 ਸਾਲ ਤੋਂ ਸਿੱਧੂ ਜੋੜੇ ਵੱਲੋਂ ਹਲਕੇ ਦੀ ਸਾਰ ਨਹੀਂ ਲਈ ਗਈ, ਇਸ ਵਾਰ ਹਲਕੇ ਦੇ ਲੋਕਾਂ ਵੱਲੋਂ ਸਿੱਧੂ ਜੋੜੇ ਨੂੰ ਮੂੰਹ ਨਹੀਂ ਲਗਾਉਣਾ।
ਮਜੀਠੀਆ ਨੇ ਪ੍ਰਿਅੰਕਾ ਗਾਂਧੀ `ਤੇ ਤੰਜ ਕੱਸਦਿਆਂ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਪੰਜਾਬ `ਚ ਕਾਗਰਸ ਸਰਕਾਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਣਾ,ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜ ਸਾਲਾਂ `ਚ ਤੀਲਾ ਤੋੜ ਕੇ ਦੂਹਰਾ ਤੱਕ ਨਹੀਂ ਕੀਤਾ ਅਤੇ ਇਹ ਪੰਜਾਬ `ਚ ਸਰਕਾਰ ਬਣਾਉਣ ਦੀ ਗੱਲ ਕਿਹੜੇ ਮੁੰਹ ਨਾਲ ਕਰਦੇ ਹਨ ।
ਬਿਕਰਮ ਮਜੀਠੀਆ ਨੇ ਕਾਂਗਰਸ `ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਾਂਗਰਸ ਨੇ ਨਾ ਪੰਜਾਬ `ਚ ਨਾਂ ਬਿਜਲੀ ਸਸਤੀ, ਨਾ ਗਰੀਬਾਂ ਨੂੰ ਕੋਈ ਸਹੂਲਤ, ਨਾਂ ਕੋਈ ਰੋਜ਼ਗਾਰ, ਨਾਂ ਸਮਾਰਟਫੋਨ ਇਹਨਾ ਸਿਰਫ ਪੰਜਾਬ `ਚ ਝੂਠ ਦੀ ਰਾਜਨੀਤੀ ਕੀਤੀ ਹੈ। ਲੋਕ ਇਨ੍ਹਾਂ `ਤੇ ਯਕੀਨ ਨਹੀਂ ਕਰਨਗੇ ਅਤੇ ਪੰਜਾਬ `ਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਪੂਰਨ ਬਹੁਮਤ ਨਾਲ ਸਰਕਾਰ ਬਣੇਗੀ।