ਨਗਰ ਨਿਗਮ ਚੋਣਾਂ ਨੂੰ ਮੁਕੰਮਲ ਕਰਵਾਉਣ ਦੇ ਲਈ 19,000 ਪੰਜਾਬ ਪੁਲੀਸ ਦੇ ਮੁਲਾਜ਼ਮ ਤੈਨਾਤ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਸਵੇਰੇ 8 ਵਜੇ ਸ਼ੁਰੂ ਹੋਣਗੀਆਂ। ਜੋ ਸ਼ਾਮ ਚਾਰ ਵਜੇ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਹਿੰਸਾ ਨਾ ਫੈਲੇ ਇਸ ਦੇ ਲਈ ਪੰਜਾਬ ਪੁਲੀਸ ਦੇ 19 ਹਜ਼ਾਰ ਮੁਲਾਜ਼ਮ ਚੋਣ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ 30 ਆਈਪੀਐਸ ਪੀਪੀਐਸ ਅਧਿਕਾਰੀਆਂ ਦੀ ਵੀ ਡਿਊਟੀ ਲਗਾਈ ਹੈ। ਇਸ ਦੇ ਨਾਲ ਹੀ ਪੰਜਾਬ ਹਰਿਆਣਾ ਹਾਈਕੋਰਟ ਨੇ ਉਮੀਦਵਾਰਾਂ ਨੂੰ ਆਪਣੇ ਖਰਚੇ ‘ਤੇ ਚੋਣ ਬੂਥਾਂ ਬਾਹਰ ਵੀਡੀਓਗ੍ਰਾਫ਼ੀ ਕਰਨ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ।

 

ਚੋਣਾਂ ਨੂੰ ਸਿਰੇ ਚਾੜ੍ਹਨ ਦੇ ਲਈ ਚੋਣ ਕਮਿਸ਼ਨ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਸੂਬੇ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਿਉਂਸਿਪਲ ਚੋਣਾਂ ਲਈ ਕੁੱਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਚ ਨਿੱਤਰੇ ਹਨ। ਜਿਸ ਵਿੱਚ ਕਾਂਗਰਸ ਦੇ 2037 ਸ਼੍ਰੋਮਣੀ ਅਕਾਲੀ ਦਲ ਦੇ 1569 ਬੀਜੇਪੀ ਦੇ 1569 ਆਮ ਆਦਮੀ ਪਾਰਟੀ ਨੇ 1003 ਅਤੇ ਬੀਐਸਪੀ ਨੇ 106 ਉਮੀਦਵਾਰ ਮੈਦਾਨ ਚ ਉਤਾਰੇ ਹਨ। ਇਸ ਤੋਂ ਇਲਾਵਾ 2832 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। 8 ਨਗਰ ਨਿਗਮਾਂ 109 ਨਗਰ ਕੌਂਸਲਾਂ 1903 ਨਗਰ ਪੰਚਾਇਤਾਂ ਲਈ ਉਮੀਦਵਾਰ ਚੁਣੇ ਜਾਣਗੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਵੇਗੀ।

Share this Article
Leave a comment