ਅਮਰੀਕਾ ‘ਚ ਵਿਆਪਕ ਪੱਧਰ ‘ਤੇ ਸਾਈਬਰ ਹੈਕਰਾਂ ਦਾ ਹਮਲਾ, ਰੂਸ ‘ਤੇ ਪਾਬੰਦੀ ਲਾਉਣ ਦੀ ਤਿਆਰੀ

TeamGlobalPunjab
1 Min Read

ਵਾਸ਼ਿੰਗਟਨ :- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਰੂਸ ‘ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ‘ਚ ਵਿਆਪਕ ਪੱਧਰ ‘ਤੇ ਸਾਈਬਰ ਹੈਕਰਾਂ ਨੇ ਹਮਲਾ ਕਰ ਦਿੱਤਾ ਹੈ। ਇਸ ਨਾਲ ਹੀ ਰੂਸ ‘ਚ ਵਿਰੋਧੀ ਆਗੂ ਐਲੈਕਸੀ ਨਵਲਨੀ ਨੂੰ ਜ਼ਹਿਰ ਦੇਣ ਤੇ ਉਸ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਪੈਦਾ ਘਟਨਾਕ੍ਰਮ ਨੂੰ ਲੈ ਕੇ ਸਖਤ ਰੁਖ਼ ਅਪਣਾਇਆ ਹੈ।

ਅਮਰੀਕਾ ‘ਚ ਸੁਰੱਖਿਆ ਉਲੰਘਣਾ ਦੇ ਮਾਮਲਿਆਂ ਕਰਕੇ ਕਈ ਸਰਕਾਰੀ ਵਿਭਾਗ ਤੇ ਇੱਕ ਦਰਜਨ ਤੋਂ ਵੱਧ ਨਿੱਜੀ ਕੰਪਨੀਆਂ ਅਜੇ ਵੀ ਮੁਸੀਬਤ ‘ਚ ਹਨ। ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਨਵਲਨੀ ਦੇ ਮਾਮਲੇ ‘ਚ ਪਾਬੰਦੀਆਂ ਲਗਾਉਣ ਲਈ ਯੂਰਪੀਅਨ ਯੂਨੀਅਨ ਦਾ ਸਹਿਯੋਗ ਵੀ ਮੰਗੇਗਾ।

 ਰੂਸ ‘ਤੇ ਪਾਬੰਦੀਆਂ ਦੇ ਸੰਬੰਧ ‘ਚ ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧੀ ਜੋਸੈਪ ਬੋਰੇਲ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਕਾਨਫਰੰਸ ‘ਚ ਭਾਗ ਲੈਂਦੇ ਹੋਏ ਯੂਐਸ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰੂਸ ਖ਼ਿਲਾਫ਼ ਪਾਬੰਦੀ ਸਬੰਧੀ ਪੂਰੀ ਜਾਣਕਾਰੀ ਲਈ ਹੈ।  ਇਸ ਤੋਂ ਪਹਿਲਾਂ, ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਵੀ ਰੂਸ ਖ਼ਿਲਾਫ਼ ਪਾਬੰਦੀਆਂ ਦਾ ਇਸ਼ਾਰਾ ਕੀਤਾ ਸੀ। ਸੁਲੀਵਨ ਨੇ ਕਿਹਾ ਸੀ ਕਿ ਸਾਈਬਰ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਲਦੀ ਹੀ ਜਵਾਬ ਮਿਲ ਜਾਵੇਗਾ। ਖਾਸ ਤੌਰ ‘ਤੇ, ਕੁਝ ਰੂਸੀ ਕੰਪਨੀਆਂ ਨਿਰੰਤਰ ਸਾਈਬਰ ਹਮਲਿਆਂ ਲਈ ਬਦਨਾਮ ਹਨ।

Share this Article
Leave a comment