ਵੀਡੀਓ ਹੋਈ ਵਾਇਰਲ, ਕਾਨਪੁਰ ਦੇ ਗੰਗਾਘਾਟ ‘ਤੇ ਡਿੱਗੇ ਪ੍ਰਧਾਨ ਮੰਤਰੀ ਮੋਦੀ

TeamGlobalPunjab
1 Min Read

ਕਾਨਪੁਰ (ਉਤਰ ਪ੍ਰਦੇਸ਼) : ਇੰਨੀ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਚਲਦੇ ਚਲਦੇ ਗਿਰ ਜਾਂਦੇ  ਹਨ। ਜਾਣਕਾਰੀ ਮੁਤਾਬਿਕ ਇਹ ਵੀਡੀਓ ਰਾਸ਼ਟਰੀ ਗੰਗਾ ਪਰਿਸ਼ਦ ਦੀ ਪਹਿਲੀ ਬੈਠਕ ਦੀ ਹੈ। ਇਸ ਦੌਰਾਨ ਜਦੋਂ ਉਹ ਯੋਜਨਾਵਾਂ ਦਾ ਨਿਰਿਖਣ ਕਰਦੇ ਹੋਏ ਉਹ ਗੰਗਾ ਬੈਰਾਜ ਦੇ ਅਟਲ ਘਾਟ ‘ਤੇ ਪਹੁੰਚੇ ਤਾਂ ਪੌੜੀਆਂ ‘ਚ ਉਨ੍ਹਾਂ ਦੀ ਲੱਤ ਲੜਖੜਾ ਗਈ ਅਤੇ ਉਹ ਡਿੱਗ ਪਏ। ਫਿਲਹਾਲ ਇਸ ਘਟਨਾ ਦੌਰਾਨ ਉਨ੍ਹਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਪਰ ਇਸ ਦੀ ਵੀਡੀਓ ਜਰੂਰ ਵਾਇਰਲ ਹੋ ਰਹੀ ਹੈ। ਪ੍ਰਧਾਨ ਮੰਤਰੀ ਦੀ ਇਸ ਵੀਡੀਓ ‘ਤੇ ਲੋਕਾਂ ਵੱਲੋਂ ਵੱਖ ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਐਸਪੀਏ ਨੇਤਾ ਆਈਪੀ ਸਿੰਘ ਨੇ ਵੀ ਟਿੱਪਣੀ ਕੀਤੀ ਹੈ।

https://twitter.com/IPSinghSp/status/1205815183899103232

ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ “ਨਾ ਮੈਂ ਡਿੱਗਿਆ ਹਾਂ, ਨਾ ਮੈਨੂੰ ਕਿਸੇ ਨੇ ਡੇਗਿਆ ਹੈ,  ਬੇਟੀਆਂ ‘ਤੇ ਅੱਤਿਆਚਾਰ ਕਾਰਨ ਮਾਂ ਗੰਗਾ ਨੇ ਮੈਨੂੰ ਡਬੋਇਆ ਹੈ।“

ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕੁਝ ਹੋਰ ਵੀ ਟਿੱਪਣੀਆਂ ਹੋ ਰਹੀਆਂ ਹਨ। ਕੀ ਹਨ ਉਹ ਟਿੱਪਣੀਆਂ ਆਓ ਜਾਣਦੇ ਹਾਂ।

- Advertisement -

https://twitter.com/TheRoshanRai/status/1205881495686021120

Share this Article
Leave a comment