ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਵਿੱਖ ਲੱਗਿਆ ਦਾਅ ‘ਤੇ, 2 ਸਾਲਾਂ  ‘ਚ ਚੌਥੀ ਵਾਰ ਹੋਣ ਜਾ ਰਹੀ ਚੋਣ

TeamGlobalPunjab
1 Min Read

ਵਰਲਡ ਡੈਸਕ : – ਇਜ਼ਰਾਈਲ ‘ਚ ਰਾਜਨੀਤਿਕ ਹਲਚਲ ਇਕ ਵਾਰ ਫਿਰ ਤੇਜ਼ ਹੋ ਰਹੀ ਹੈ। 2 ਸਾਲਾਂ ‘ਚ ਚੌਥੀ ਵਾਰ ਹੋਣ ਜਾ ਰਹੀ ਇਸ ਚੋਣ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਇਸ ਵਾਰ ਵੀ ਉਨ੍ਹਾਂ ਦੀ ਨਿਰਭਰਤਾ ਛੋਟੇ ਰਾਜਨੀਤਿਕ ਪਾਰਟੀਆਂ ‘ਤੇ ਸਰਕਾਰ ਬਣਾਉਣ ਲਈ ਰਹੇਗੀ। ਨੇਤਨਯਾਹੂ ਦੇ ਸਾਬਕਾ ਸਾਥੀ ਇਸ ਮੁਹਿੰਮ ‘ਚ ਉਸਦੇ ਵਿਰੁੱਧ ਪ੍ਰਚਾਰ ਕਰ ਹਨ, ਪਰ ਚੋਣ ਤੋਂ ਬਾਅਦ ਉਹਨਾਂ ਦੀ ਸਹਾਇਤਾ ਦੀ ਮੰਗ ਕਰਨ ਜਾਂ ਸਮਰਥਨ ਦੇਣ ਤੋਂ ਇਨਕਾਰ ਨਹੀਂ ਕਰ ਰਹੇ ਹਨ।

 ਦੱਸ ਦਈਏ ਇਜ਼ਰਾਈਲ ਦੇ ਸਭ ਤੋਂ ਲੰਬੇ ਸਮੇਂ ਲਈ ਪ੍ਰਧਾਨ ਮੰਤਰੀ ਰਹੇ। ਨੇਤਨਯਾਹੂ ਵਿਸ਼ਵ ‘ਚ ਸਭ ਤੋਂ ਵੱਧ ਸਫਲ ਤਰੀਕੇ ਨਾਲ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਚਲਾਉਣ ਵਾਲੀ ਸਰਕਾਰ ਦਾ ਮੁਖੀ ਵੀ ਹੈ। ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 120 ਮੈਂਬਰੀ ਸੰਸਦ ਦੇ ਨਿਸ਼ਿਟ ‘ਚ 30 ਸੀਟਾਂ ਮਿਲਣ ਦੀ ਉਮੀਦ ਹੈ। ਇੰਨੀਆਂ ਸੀਟਾਂ ਮਿਲਣ ਤੋਂ ਬਾਅਦ ਵੀ ਨੇਤਨਯਾਹੂ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਵਜੋਂ ਬਣੇ ਰਹਿਣਗੇ। ਨੇਤਨਯਾਹੂ ਦੇ ਸਹਿਯੋਗੀ ਲੋਕਾਂ ਨੂੰ 50 ਸੀਟਾਂ ਮਿਲਣ ਦੀ ਉਮੀਦ ਹੈ। ਉਨ੍ਹਾਂ ਦੇ ਸਮਰਥਨ ਨਾਲ ਨੇਤਨਯਾਹੂ ਦੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਹੈ।

 

Share this Article
Leave a comment