#PrideTurban: ਬਾਈਸੈਕਸ਼ੁਅਲ ਸਿੱਖ ਨੇ ਸਤਰੰਗੀ ਪੱਗ ਬੰਨ੍ਹ ਜਿੱਤਿਆ ਦੁਨੀਆ ਦਾ ਦਿਲ

TeamGlobalPunjab
2 Min Read

ਵਾਸ਼ਿੰਗਟਨ: ਭਾਰਤੀ ਮੂਲ ਦੇ ਨਿਊਰੋਸਾਇੰਟਿਸਟ ਜੀਵਨਦੀਪ ਸਿੰਘ ਕੋਹਲੀ ਨੇ ਸੈਨ ਡੀਆਗੋ ‘ਚ ਪਰਾਈਡ ਮੰਥ ‘ਚ ਸਤਰੰਗੀ ਪੱਗ ਬੰਨ੍ਹ ਕੇ ਸ਼ਾਮਲ ਹੋਏ।
ਇਸ ਗੱਲ ‘ਤੇ ਉਨ੍ਹਾਂ ਨੂੰ ਭਾਰਤੀ ਨਾਗਰਿਕਾਂ ਤੋਂ ਕਾਫੀ ਪ੍ਰਸ਼ੰਸਾ ਵੀ ਮਿਲੀ। ਇੰਦਰਧਨੁਸ਼ ਰੰਗ (rainbow) ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਦੇ ਪ੍ਰਤੀਕ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਸੈਨ ਡਿਆਗੋ ਵਿਚ ਰਹਿਣ ਵਾਲੇ ਜੀਵਨਦੀਪ ਕੋਹਲੀ ਨੇ ਆਪਣੀ ਸਤਰੰਗੀ ਪੱਗ ਦੀ ਤਸਵੀਰ ਸੋਸ਼ਲ ਮੀਡੀਆ ਸਾਈਟ ਟਵਿੱਟਰ ਵਿਚ ਸਾਂਝੀ ਕੀਤੀ। ਉਸ ਦੀ ਤਸਵੀਰ ਨੂੰ ਹੁਣ ਤੱਕ ਟਵਿਟਰ ‘ਤੇ 30 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।

ਕੋਹਲੀ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਬਾਈਸੈਕਸੁਅਲ ਅਤੇ ਦਾੜ੍ਹੀ ਰੱਖਣ ਵਾਲੇ ਵਿਗਿਆਨੀ ਹਨ। ਕੋਹਲੀ ਦੱਸਦੇ ਹਨ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹ ਆਪਣੀ ਪਛਾਣ ਦੇ ਸਾਰੇ ਪੱਖਾਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ ਅਤੇ ਹੋਰ ਲੋਕਾਂ ਦੀ ਇਸੇ ਆਜ਼ਾਦੀ ਦੀ ਦਿਸ਼ਾ ਵਿਚ ਕੋਸ਼ਿਸ਼ ਕਰਦੇ ਰਹਿਣਗੇ।

ਇੱਥੇ ਦੱਸ ਦਈਏ ਕਿ ‘ਪ੍ਰਾਈਡ ਮੰਥ’ ਦੀ ਸ਼ੁਰੂਆਤ ਇਕ ਜੂਨ ਨੂੰ ਹੋਈ। ਇਹ ਐੱਲ.ਜੀ.ਬੀ.ਟੀ. ਭਾਈਚਾਰੇ ਦੇ ਸਨਮਾਨ ਅਤੇ 1969 ਦੇ ਜੂਨ ਵਿਚ ਨਿਊਯਾਰਕ ਦੇ ਸਟੋਨਵੇਲ ਦੰਗੇ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਹੜੇ ਸਮਾਨ ਅਧਿਕਾਰਾਂ ਦੇ ਅੰਦੋਲਨ ਦਾ ਇਕ ਖਾਸ ਮੋੜ ਹੈ। ਕੋਹਲੀ ਮੁਤਾਬਕ ਉਹ ਦੱਸਣਾ ਚਾਹੁੰਦੇ ਹਨ ਕਿ ਪੱਗ ਸਿੱਖਾਂ ਦੀ ਇਕ ਜ਼ਿੰਮੇਵਾਰੀ ਹੈ ਅਤੇ ਸਤਰੰਗੀ ਟੋਪੀ ਲਗਾਉਣ ਜਿਹਾ ਨਹੀਂ ਹੈ। ਪੱਗ ਦੁਨੀਆ ਵਿਚ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੇ ਵਿਅਕਤੀ ਨੇ ਵੀ ਇਸ ਨੂੰ ਧਾਰਨ ਕੀਤਾ ਹੈ, ਉਸ ਤੋਂ ਮਦਦ ਮੰਗੀ ਜਾ ਸਕਦੀ ਹੈ।

ਉਸ ਨੇ ਦੱਸਿਆ ਕਿ ਪਿਛਲੇ ਸਾਲ ਪ੍ਰਾਈਡ ਪ੍ਰੇਡ ‘ਚ ਉਸ ਨੇ ਇਸੇ ਤਰ੍ਹਾਂ ਦੀ ਪੱਗ ਬੰਨ੍ਹੀ ਸੀ ਪਰ ਇਸ ਸਾਲ ਉਸ ਨੇ ਆਪਣੀ ਪੱਗ ਵਾਲੀ ਤਸਵੀਰ ਨੂੰ ਟਵਿੱਟਰ ‘ਤੇ ਸ਼ੇਅਰ ਕੀਤਾ।

ਉੱਥੇ ਹੀ ਬਰਾਕ ਓਬਾਮਾ ਨੇ ਕੋਹਲੀ ਦੇ ਟਵੀਟ ‘ਤੇ ਰਿਪਲਾਈ ਕਰਦੇ ਹੋਏ ਕਿਹਾ, ਸਾਨੂੰ ਤੁਹਾਡੇ ‘ਤੇ ਮਾਣ ਹੈ ਜੀਵਨਦੀਪ। ਦੇਸ਼ ‘ਚ ਏਕਤਾ ਬਣਾਈ ਰੱਖਣ ਲਈ ਤੁਸੀ ਜੋ ਵੀ ਕਰ ਰਹੇ ਹੋ ਉਸ ਲਈ ਧੰਨਵਾਦ, ਵੈਸੇ ਪੱਗ ਬਹੁਤ ਸੋਹਣੀ ਲਗ ਰਹੀ ਹੈ, ਸਭ ਨੂੰ Happy Pride Month.

Share This Article
Leave a Comment