ਬ੍ਰਿਟੇਨ ’ਚ ਭਾਰਤੀ ਮੂਲ ਦੇ ਸਾਬਕਾ ਪੁਲਿਸ ਕਰਮਚਾਰੀ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਚ ਹੋਈ ਜੇਲ੍ਹ

Rajneet Kaur
1 Min Read

ਨਿਊਜ਼ ਡੈਸਕ: ਬਰਤਾਨੀਆ ’ਚ ਭਾਰਤਵੰਸ਼ੀ ਪੁਲਿਸ ਮੁਲਾਜ਼ਮ ਨੂੰ ਡਿਊਟੀ ਦੌਰਾਨ ਸਹਿਕਰਮੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ 16 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਮੈਟਰੋਪੋਲੀਟਿਨ ਪੁਲਿਸ ਨੇ ਦੱਸਿਆ ਕਿ ਨਾਰਥ ਏਰੀਆ ਕਮਾਂਡ ਯੂਨਿਟ ਨਾਲ ਜੁੜੇ ਪੁਲਿਸ ਕਾਂਸਟੇਬਲ (ਪੀਸੀ) ਅਰਚਿਤ ਸ਼ਰਮਾ ਨੂੰ ਸ਼ੁੱਕਰਵਾਰ ਨੂੰ ਵੁੱਡ ਗ੍ਰੀਨ ਕਰਾਊਨ ਕੋਰਟ ਵਿਚ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਦਾ ਨਾਂ 10 ਸਾਲ ਲਈ ਜਿਨਸੀ ਅਪਰਾਧੀ ਰਜਿਸਟਰ ’ਚ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਅਰਚਿਤ ਖ਼ਿਲਾਫ਼ ਪੀੜਤ ਨਾਲ ਦੱਸ ਸਾਲ ਤੱਕ ਕੋਈ ਸਬੰਧ ਨਾ ਰੱਖਣ  ਦੇ ਹੁਕਮ ਜਾਰੀ ਕੀਤੇ ਗਏ ਹਨ। ਕੋਰਟ ਨੇ ਦੋਸ਼ੀ ਨੂੰ ਪੀੜਤ ਨੂੰ ਮੁਆਵਜ਼ੇ ਵਜੋਂ 156 ਪਾਉਂਡ ਦੇਣ ਦਾ ਹੁਕਮ ਦਿੱਤਾ ਹੈ।

ਪੁਲਿਸ ਨੂੰ 7 ਦਸੰਬਰ, 2020 ਨੂੰ ਇਕ ਸ਼ਿਕਾਇਤ ਮਿਲੀ ਕਿ ਸ਼ਰਮਾ ਨੇ ਇੱਕ ਸਹਿ-ਕਰਮਚਾਰੀ ਦਾ ਜਿਨਸੀ ਸ਼ੋਸ਼ਣ ਕੀਤਾ ਜਦੋਂ ਦੋਵੇਂ ਡਿਊਟੀ ‘ਤੇ ਸਨ।ਇੱਕ ਜਾਂਚ ਤੋਂ ਬਾਅਦ ਉਸ ਉੱਤੇ ਜੁਲਾਈ 2021 ਵਿਚ ਦੋਸ਼ ਲਗਾਇਆ ਗਿਆ ਸੀ ਅਤੇ  ਦੋਸ਼ੀ ਠਹਿਰਾਏ ਜਾਣ ਤੋਂ ਚਾਰ ਦਿਨ ਬਾਅਦ, ਉਸ ਨੇ  6 ਮਾਰਚ, 2023 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ  ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment