ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਅੱਜ ਯੂਕੇ ਦੀ ਸੰਸਦ ਨੂੰ ਕਰਨਗੇ ਸੰਬੋਧਨ 

TeamGlobalPunjab
2 Min Read

ਲੰਡਨ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅੱਜ ਰਾਤ 10:30 ਵਜੇ ਯੂਕੇ ਦੇ ਹਾਊਸ ਆਫ਼ ਕਾਮਨਜ਼ ਵਿੱਚ ਇੱਕ ਭਾਸ਼ਣ ਦੇਣਗੇ। ਦੱਸ ਦਈਏ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ੇਲੇਨਸਕੀ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਨਾਲ ਕਈ ਵਾਰ ਦੇਸ਼ ਨੂੰ ਵੀਡੀਓ ਸੰਦੇਸ਼ ਵੀ ਦੇ ਚੁੱਕੇ ਹਨ। ਦੂਜੇ ਪਾਸੇ ਰੂਸ ‘ਤੇ ਪਾਬੰਦੀਆਂ ਦਾ ਦੌਰ ਜਾਰੀ ਹੈ।

ਦੱਸ ਦੇਈਏ ਕਿ ਹੁਣ ਜਾਪਾਨ ਨੇ ਵੀ ਰੂਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਾਪਾਨ ਨੇ ਰੂਸ ਨੂੰ ਤੇਲ ਰਿਫਾਇਨਿੰਗ ਉਪਕਰਨਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਾਪਾਨ ਨੇ ਕਿਹਾ ਹੈ ਕਿ ਉਹ ਹੁਣ ਰੂਸ ਨੂੰ ਤੇਲ ਰਿਫਾਇਨਿੰਗ ਉਪਕਰਨ ਮੁਹੱਈਆ ਨਹੀਂ ਕਰਵਾਏਗਾ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 13ਵਾਂ ਦਿਨ ਹੈ।  ਦੋਵਾਂ ਦੇਸ਼ਾਂ ਦੋ ਵਾਰ ਮੁਲਾਕਾਤ ਤੋਂ ਬਾਅਦ ਸੋਮਵਾਰ ਨੂੰ ਫਿਰ ਦੋਵਾਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਹੋਈ ਪਰ ਨਤੀਜਾ ਫਿਰ ਉਹੀ ਰਿਹਾ।

ਹਾਲਾਂਕਿ ਇਸ ਮੀਟਿੰਗ ਵਿੱਚ ਸ਼ਹਿਰਾਂ ਵਿੱਚ ਫਸੇ ਨਾਗਰਿਕਾਂ ਲਈ ਮਾਨਵਤਾਵਾਦੀ ਗਲਿਆਰਾ ਬਣਾਉਣ ਬਾਰੇ ਕੁਝ ਸਕਾਰਾਤਮਕ ਚਰਚਾ ਹੋਈ ਹੈ। ਦੱਸ ਦੇਈਏ ਕਿ ਅੱਜ ਫਿਰ ਤੋਂ ਹਿਊਮਨ ਕੋਰੀਡੋਰ ਖੋਲ੍ਹਿਆ ਜਾਵੇਗਾ। ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੇ ਕਿਹਾ ਕਿ ਰੂਸੀ ਹਮਲੇ ਤੋਂ ਬਾਅਦ 17 ਲੱਖ ਤੋਂ ਵੱਧ ਯੂਕਰੇਨੀਅਨ ਦੇਸ਼ ਛੱਡ ਕੇ ਮੱਧ ਯੂਰਪ ਪਹੁੰਚ ਚੁੱਕੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment