ਕਪੂਰਥਲਾ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ 6 ਮੋਬਾਈਲ ਫ਼ੋਨ, 5 ਸਿਮ ਕਾਰਡ ਤੇ 5 ਬੈਟਰੀਆਂ ਹੋਈਆਂ ਬਰਾਮਦ

navdeep kaur
1 Min Read

ਕਪੂਰਥਲਾ : ਅੱਜ ਦੇ ਸਮੇਂ ਵਿੱਚ ਜੇਲ੍ਹਾਂ ਵਿੱਚੋ ਮੋਬਾਈਲ ਫੋਨ , ਸਿਮ ਕਾਰਡ ਤੇ ਹੋਰ ਨਸ਼ੀਲੀਆਂ ਵਸਤੂਆਂ ਮਿਲਣਾ ਆਮ ਹੋ ਗਿਆ ਹੈ। ਜੇਕਰ ਗੱਲ ਕਪੂਰਥਲਾ ਜੇਲ੍ਹ ਦੀ ਕੀਤੀ ਜਾਵੇ ਤਾਂ ਉੱਥੇ ਅਜਿਹਾ ਹੋਣਾ ਹੁਣ ਬਿਲਕੁਲ ਹੀ ਆਮ ਹੋ ਗਿਆ ਹੈ। ਜਿਸ ਕਰਕੇ ਇਹ ਜੇਲ੍ਹ ਸੁਰਖ਼ੀਆਂ ਵਿੱਚ ਰਹਿੰਦੀ ਹੈ।
ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਰੁਕਿਆ ਨਹੀਂ, ਹੁਣ ਇੱਕ ਵਾਰ ਫਿਰ ਕਪੂਰਥਲਾ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ, ਸਿਮ ਕਾਰਡ ਆਦਿ ਬਰਾਮਦ ਹੋਏ ਹਨ।
ਦੱਸ ਦਈਏ ਕਿ ਕਪੂਰਥਲਾ ਦੀ ਕੇਂਦਰੀ ਜੇਲ ‘ਚ ਤਲਾਸ਼ੀ ਦੌਰਾਨ ਫਿਰ ਤੋਂ ਮੋਬਾਇਲ ਬਰਾਮਦ ਹੋਏ ਹਨ। ਇਹ ਉਸ ਸਮੇਂ ਹੋਇਆ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਹੋਈ ਹੈ। ਜਿਸ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ 6 ਮੋਬਾਈਲ ਫ਼ੋਨ, 5 ਸਿਮ ਕਾਰਡ ਅਤੇ 5 ਬੈਟਰੀਆਂ ਆਦਿ ਬਰਾਮਦ ਕੀਤੀਆਂ ਹਨ |
ਦੂਜੇ ਪਾਸੇ ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਵਿੱਚ ਬੰਦ 1 ਅਣਪਛਾਤੇ ਸਮੇਤ 7 ਕੈਦੀਆਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ 52-ਏ ਪ੍ਰਿਜ਼ਨ ਐਕਟ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment