ਆਲੂ ਖਾਣਾ ਸਿਹਤ ਲਈ ਹੈ ਲਾਭਦਾਇਕ, ਜਾਣੋ ਇਸ ਦੇ ਫਾਇਦੇ

TeamGlobalPunjab
3 Min Read

ਨਿਊਜ਼ ਡੈਸਕ : ਆਲੂ ਦਾ ਇਸਤੇਮਾਲ ਹਰ ਘਰ ਦੀ ਰਸੋਈ ‘ਚ ਕੀਤਾ ਜਾਂਦਾ ਹੈ। ਆਲੂ ਨੂੰ ਕਿਸੇ ਵੀ ਸਬਜ਼ੀ ‘ਚ ਮਿਲਾ ਕੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਲਈ ਆਲੂ ਨੂੰ ਸਬਜ਼ੀ ਪ੍ਰਧਾਨ ਵੀ ਕਿਹਾ ਜਾਂਦਾ ਹੈ। ਆਲੂ ਨੂੰ ਆਮ ਸਬਜ਼ੀ ਮੰਨਦੇ ਹੋਏ ਅਸੀਂ ਜ਼ਿਆਦਾਤਰ ਇਸ ਦੇ ਗੁਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਅਸਲ ‘ਚ ਆਲੂ ਕਈ ਗੁਣਾਂ ਦਾ ਭੰਡਾਰਨ ਹੈ। ਆਲੂ ‘ਚ ਕੈਲਸ਼ੀਅਮ, ਆਇਰਨ, ਵਿਟਾਮਿਨ ਬੀ, ਫਾਸਫੋਰਸ, ਕੋਲਿਨ, ਸਟਾਰਚ, ਕਾਰਬੋਹਾਈਡ੍ਰੇਟ ਅਤੇ ਐਂਟੀ-ਆਕਸੀਡੈਂਟ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਆਲੂ ਕਈ ਆਮ ਸਰੀਰਕ ਸਮੱਸਿਆਵਾਂ ਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ। ਆਓ ਜਾਣਦੇ ਹਾਂ ਆਲੂ ਦੇ ਅਣਗਿਣਤ ਫਾਇਦਿਆਂ ਬਾਰੇ :

Image result for patato

ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਕਰਦਾ ਹੈ ਦੂਰ

ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਆਲੂ ਵਿਚ ਕੈਰੋਟਿਨੋਇਡਜ਼, ਫਲੇਵੋਨੋਇਡਜ਼ ਅਤੇ ਫੀਨੋਲਿਕ ਐਸਿਡ ਵਰਗੇ ਐਂਟੀ-ਆਕਸੀਡੈਂਟ ਹੁੰਦੇ ਹਨ ਹੁੰਦੇ ਹਨ ਜੋ ਸਰੀਰ ‘ਚੋਂ ਫਰੀ ਰੈਡੀਕਲਸ ਨੂੰ ਬਾਹਰ ਕੱਢਣ ‘ਚ ਮਦਦ ਕਰ ਸਕਦੇ ਹਨ। ਇਹ ਐਂਟੀ-ਆਕਸੀਡੈਂਟ ਕੈਂਸਰ ਅਤੇ ਦਿਲ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ।

- Advertisement -

Image result for patato

ਯਾਦਾਸ਼ਤ ਤੇਜ਼ ਹੁੰਦੀ ਹੈ

ਆਲੂ ਕਮਜ਼ੋਰ ਯਾਦਦਾਸ਼ਤ ਨੂੰ ਠੀਕ ਕਰਨ ‘ਚ ਵੀ ਮਦਦ ਕਰ ਸਕਦਾ ਹੈ। ਇਸ ‘ਚ ਮੌਜੂਦ ਕੋਲਿਨ ਨਾਮਕ ਪੋਸ਼ਕ ਤੱਤ ਦਿਮਾਗ ਦੇ ਵਿਕਾਸ ਤੇ ਯਾਦਦਾਸ਼ਤ ਨੂੰ ਤੇਜ਼ ਕਰਨ ‘ਚ ਫਾਇਦੇਮੰਦ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਅਲਜ਼ਾਈਮਰ ਰੋਗ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।

Image result for ਯਾਦਾਸ਼ਤ ਤੇਜ਼ ਹੁੰਦੀ ਹੈ

 

- Advertisement -

ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦਾ ਹੈ

ਆਲੂ ਬਲੱਡ ਪ੍ਰੈਸ਼ਰ ਪੱਧਰ ‘ਚ ਸਹੀ ਤਾਲਮੇਲ ਬਣਾਉਣ ‘ਚ ਮਦਦ ਕਰਦਾ ਹੈ। ਆਲੂ ‘ਚ ਸਟਾਰਚ ਕਲੋਰੋਜੇਨਿਟ ਐਸਿਡ ਅਤੇ ਇੰਥੋਸਿਆਨਿਨਸ ਐਸਿਡ ਹੁੰਦਾ ਹੈ ਜਿਹੜਾ ਹਾਈ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

Image result for ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦਾ ਹੈ

ਸਕਿਨ ਲਈ ਫਾਇਦੇਮੰਦ

ਆਲੂ ਦਾ ਉਪਯੋਗ ਸਕਿਨ ਲਈ ਵੀ ਬਹੁਤ ਲਾਭਦਾਇਕ ਹੋ ਸਕਦਾ ਹੈ। ਇਹ ਸਕਿਨ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ਦੇ ਨਾਲ-ਨਾਲ ਚਿਹਰੇ ਦੇ ਦਾਗ-ਧੱਬੇ, ਛਾਈਆਂ, ਝੁਰੜੀਆਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਲੂ ‘ਚ ਵਿਟਾਮਿਨ ਸੀ ਹੋਣ ਨਾਲ ਇਹ ਸਕਿਨ ਨੂੰ ਪ੍ਰੋਟੈਕਟ ਕਰਦਾ ਹੈ।

Image result for patato use skin

ਹੱਡੀਆਂ ਨੂੰ ਮਜ਼ਬੂਤ ਕਰਦਾ ਹੈ

ਹੱਡੀਆਂ ਨੂੰ ਤੰਦਰੁਸਤ ਰੱਖਣ ਲਈ ਵੀ ਆਲੂ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਲੂ ਮੈਗਨੀਸ਼ੀਅਮ ਦਾ ਬਹੁਤ ਚੰਗਾ ਸਰੋਤ ਹੈ, ਜੋ ਹੱਡੀਆਂ ਲਈ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਹੈ।

Image result for ਹੱਡੀਆਂ ਨੂੰ ਮਜ਼ਬੂਤ ਕਰਦਾ ਹੈ

ਅਨੀਮੀਆ ਤੋਂ ਬਚਾਓ

ਜੇ ਤੁਸੀਂ ਆਇਰਨ ਦੀ ਘਾਟ ਨਾਲ ਜੂਝ ਰਹੇ ਹੋ ਤਾਂ ਹੋਰ ਸਬਜ਼ੀਆਂ ਦੇ ਨਾਲ ਆਲੂ ਦੇ ਛਿਲਕੇ ਖਾਣਾ ਬਹੁਤ ਲਾਭਕਾਰੀ ਹੋਵੇਗਾ। ਆਲੂ ਦੇ ਛਿਲਕਿਆਂ ਵਿਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ। ਜਿਸ ਨਾਲ ਅਨੀਮੀਆ ਦਾ ਖ਼ਤਰਾ ਘੱਟ ਹੁੰਦਾ ਹੈ।

ਇਸ ਤੋਂ ਇਲਾਵਾ ਆਲੂ ਨੂੰ ਮਿੱਠੇ ਦੁੱਧ ਵਿਚ ਮਿਲਾ ਕੇ ਵੀ ਪੀਆ ਜਾ ਸਕਦਾ ਹੈ। ਆਲੂ ਨੂੰ ਛਿਲਕੇ ਸਮੇਤ ਗਰਮ ਸੁਆਹ (ਰਾਖ) ‘ਚ ਭੁੰਨ ਕੇ ਜਾਂ ਛਿਲਕਿਆਂ ਸਮੇਤ ਪਾਣੀ ਵਿਚ ਉਬਾਲ ਕੇ ਖਾਣਾ ਸਭ ਤੋਂ  ਵੱਧ ਲਾਭਕਾਰੀ ਹੁੰਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment