ਪੌਪ ਸਟਾਰ ਰਿਹਾਨਾ ਦਾ ਨਾਮ ਵੀ ਜੁੜਿਆ ਜਗਮੀਤ ਸਿੰਘ ਨੂੰ ਪਸੰਦ ਕਰਨ ਵਾਲਿਆਂ ਦੀ ਸੂਚੀ ਵਿੱਚ!

TeamGlobalPunjab
1 Min Read

ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਹਨ ਪਰ ਜੇਕਰ ਪ੍ਰਸਿੱਧ ਕਲਾਕਾਰ ਰਿਹਾਨਾ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਅਜਿਹਾ ਹੋਵੇ  ਜਿਹੜਾ ਉਸ ਨੂੰ ਨਾ ਜਾਣਦਾ ਹੋਵੇ। ਇਸ ਤਰ੍ਹਾਂ  ਰਿਹਾਨਾ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਪਰ  ਜਿਸ ਰਿਹਾਨਾਂ ਦੇ ਖੁਦ ਦੇ ਹੀ ਇੰਨੇ ਫੈਨ ਹਨ ਪਤਾ ਲੱਗਾ ਹੈ ਕਿ ਉਹ ਰਿਹਾਨਾ ਖੁਦ ਜਗਮੀਤ ਸਿੰਘ ਦੀ ਫੈਨ ਹੈ। ਇਸ ਨੁੰ ਦੇਖ ਕੇ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਸ਼ਾਇਦ ਰਿਹਾਨਾਂ ਨੂੰ ਕੈਨੇਡਾ ਦੀ ਰਾਜਨੀਤੀ ਵਿੱਚ ਕੁਝ ਵਧੇਰੇ ਹੀ ਦਿਲਚਸਪੀ ਹੈ। ਪਤਾ ਇਹ ਵੀ ਲੱਗਾ ਹੈ ਰਿਹਾਨਾਂ ਨੇ ਜਗਮੀਤ ਸਿੰਘ ਨੂੰ ਇੰਸਟਾਗ੍ਰਾਮ ‘ਤੇ ਵੀ ਫਾਲੋ ਕੀਤਾ ਹੋਇਆ ਹੈ।

https://twitter.com/badboykiIIem/status/1179936399262453760

ਜਾਣਕਾਰੀ ਮੁਤਾਬਿਕ ਉਂਝ ਭਾਵੇਂ  ਰਿਹਾਨਾ ਜਗਮੀਤ ਸਿੰਘ ਦੀ ਫੈਨ ਹੈ ਫਿਰ ਵੀ ਉਹ ਕਿਤੇ ਹੋਰ ਜਗਮੀਤ ਦਾ ਸਮਰਥਨ ਨਹੀਂ ਕਰ ਰਹੀ। ਪਰ ਜੇਕਰ ਜਗਮੀਤ ਸਮਰਥਕਾਂ ਦੀ ਗੱਲ ਕਰੀਏ ਤਾਂ ਉਹ ਰਿਹਾਨਾਂ ਦੇ ਸਕਰੀਨਸ਼ਾਟ ਲੈ ਲੈ ਕੇ ਖੂਬ ਸ਼ੇਅਰ ਕਰ ਰਹੇ ਹਨ।

ਦੱਸ ਦਈਏ ਕਿ ਰਿਹਾਨਾਂ ਦੇ ਖੁਦ ਦੇ ਹੀ 93.8ਮਿਲੀਅਨ ਫਾਲੋਅਰਜ਼ ਹਨ  ਪਰ ਜੇਕਰ ਰਿਹਾਨਾਂ ਵੱਲੋਂ ਫਾਲੋ ਕੀਤੇ ਜਾਣ ਵਾਲਿਆਂ ਦੀ ਗੱਲ ਕਰੀਏ ਤਾਂ ਉਸ ਨੇ 1078 ਲੋਕਾਂ ਨੂੰ ਫਾਲੋ ਕੀਤਾ ਹੈ ਜਿਨ੍ਹਾਂ ਵਿੱਚ ਟਰੂਡੋ ਅਤੇ ਜਗਮੀਤ ਸਿੰਘ ਤੋਂ ਇਲਾਵਾ ਕੋਈ ਵੀ ਕੈਨੇਡੀਅਨ ਸਿਆਸਤਦਾਨ ਸ਼ਾਮਲ ਨਹੀਂ ਹੈ।

- Advertisement -

Share this Article
Leave a comment