ਲੌਕਡਾਊਨ ਦੀ ਉਲੰਘਣਾ ਕਰਨ ‘ਤੇ ਅਦਾਕਾਰਾ ਪੂਨਮ ਪਾਂਡੇ ਗ੍ਰਿਫਤਾਰ, BMW ਕਾਰ ਵੀ ਜ਼ਬਤ

TeamGlobalPunjab
2 Min Read

ਨਿਊਜ਼ ਡੈਸਕ : ਹਮੇਸ਼ਾ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਅਦਾਕਾਰ ਪੂਨਮ ਪਾਂਡੇ ਨੂੰ ਮੁੰਬਈ ਪੁਲੀਸ ਨੇ ਲੌਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਅਦਾਕਾਰ ਪੂਨਮ ਪਾਂਡੇ ਲੌਕਡਾਊਨ ਦੌਰਾਨ ਆਪਣੇ ਕਿਸੇ ਦੋਸਤ ਨਾਲ ਬਾਹਰ ਘੁੰਮ ਰਹੀ ਸੀ। ਜਿਸ ਦੇ ਚੱਲਦਿਆਂ ਪੁਲੀਸ ਨੇ ਪੂਨਮ ਪਾਂਡੇ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ।

ਮੁੰਬਈ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੀ ਮਰੀਨ ਡਰਾਈਵ ਪੁਲੀਸ ਨੇ ਪੂਨਮ ਪਾਂਡੇ ਅਤੇ ਉਸ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਪੂਨਮ ਪਾਂਡੇ ਲੌਕਡਾਊਨ ਦੌਰਾਨ ਆਪਣੇ ਦੋੋਸਤ ਨਾਲ ਮੁੰਬਈ ਦੇ ਮਰੀਨ ਡਰਾਈਵ ‘ਤੇ ਘੁੰਮ ਰਹੀ ਸੀ। ਪੁਲੀਸ ਵੱਲੋਂ ਜਦੋਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਗਿਆ, ਤਾਂ ਅਦਾਕਾਰ ਨੇ ਪੁਲੀਸ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ।

ਮੁੰਬਈ ਪੁਲਿਸ ਨੇ ਅਦਾਕਾਰ ਪੂਨਮ ਪਾਂਡੇ ਦੀ  BMW ਕਾਰ (ਐਮਐਚ 04 ਐਫਏ 2456) ਨੂੰ ਵੀ ਜ਼ਬਤ ਕਰ ਲਿਆ ਅਤੇ ਦੋਵਾਂ ਖਿਲਾਫ ਆਈਪੀਸੀ ਦੀ ਧਾਰਾ 188, 269 ਅਤੇ 51 (ਬੀ) ਰਾਸ਼ਟਰੀ ਆਪਦਾ ਪ੍ਰਬੰਧਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇਸ ਕਾਰ ਵਿਚ ਘੁੰਮ ਰਹੇ ਸਨ।

ਦੱਸ ਦੇਈਏ ਕਿ ਪੂਨਮ ਪਾਂਡੇ ਨੇ ਬਾਲੀਵੁੱਡ ਫਿਲਮ ਨਸ਼ਾ, ਦਿ ਜਰਨੀ ਆਫ ਕਰਮਾ ‘ਚ ਬਤੌਰ ਅਦਾਕਾਰ ਕੰਮ ਕੀਤਾ ਹੈ। ਪਰ ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਜ਼ਿਆਦਾ ਸਫਲ ਨਹੀਂ ਹੋ ਸਕੀਆਂ। ਇਸ ਤੋਂ ਇਲਾਵਾ ਪੂਨਮ ਪਾਂਡੇ ਲੌਕਡਾਊਨ ਵਿੱਚ ਕਈ ਸਨਸਨੀਖੇਜ਼ ਵੀਡੀਓ ਵੀ ਪੋਸਟ ਕਰਦੀ ਕਰ ਰਹੀ ਹੈ। ਜਿਸ ‘ਚ ਉਹ ਆਪਣੇ  ਬੁਆਏਫ੍ਰੈਂਡ ਦੇ ਨਾਲ ਨਜ਼ਰ ਆ ਰਹੀ ਹੈ।

- Advertisement -

Share this Article
Leave a comment