‘ਮੈਂ ਜ਼ਿੰਦਾ ਹਾਂ’: ਪੂਨਮ ਪਾਂਡੇ ਨੇ ਜਾਰੀ ਕੀਤੀ ਵੀਡੀਓ; ਟੀਮ ਨੇ ਕਿਉਂ ਫੈਲਾਈ ਝੂਠੀ ਖਬਰ? ਦੱਸੀ ਸੱਚਾਈ

Prabhjot Kaur
2 Min Read

ਨਿਊਜ਼ ਡੈਸਕ: ਪੂਨਮ ਪਾਂਡੇ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ, ਇਸ ਮੌਤ ਦੀ ਅਫਵਾਹ ਦੇ ਦੂਜੇ ਦਿਨ, ਪੂਨਮ ਪਾਂਡੇ  ਵੀਡੀਓ ਜਾਰੀ ਕਰਕੇ ਸਾਹਮਣੇ ਆਈ ਹੈ। ਵੀਡੀਓ ਸ਼ੇਅਰ ਕਰਕੇ ਉਸ ਨੇ ਦੱਸਿਆ ਹੈ ਕਿ ਉਸ ਨੇ ਇਹ ਸਾਰੀ ਖੇਡ ਕਿਉਂ ਰਚੀ।

2 ਫਰਵਰੀ ਦੀ ਸਵੇਰ ਨੂੰ ਪੂਨਮ ਦੇ ਇੰਸਟਾਗ੍ਰਾਮ ‘ਤੇ ਇਹ ਐਲਾਨ ਕੀਤਾ ਗਿਆ ਕਿ ਉਹ ਹੁਣ ਸਾਡੇ ਵਿੱਚ ਨਹੀਂ ਹੈ ਅਤੇ ਸਰਵਾਈਕਲ ਕੈਂਸਰ ਕਾਰਨ ਉਸਦੀ ਮੌਤ ਹੋ ਗਈ ਹੈ। ਇਸ ਖ਼ਬਰ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਕਿਉਂਕਿ ਇਸ ‘ਤੇ ਵਿਸ਼ਵਾਸ ਕਰਨ ਲਈ ਕੋਈ ਸਬੂਤ ਨਹੀਂ ਸੀ। ਪੂਨਮ ਨੇ ਆਪਣੀ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਉਸ ਨੂੰ ਅਜਿਹਾ ਸਟੰਟ ਕਿਉਂ ਕਰਨਾ ਪਿਆ।

 

View this post on Instagram

 

- Advertisement -

A post shared by Poonam Pandey (@poonampandeyreal)


ਪੂਨਮ ਨੇ ਇਸ ਵੀਡੀਓ ‘ਚ ਕਿਹਾ ਹੈ, ‘ਮੈਂ ਜ਼ਿੰਦਾ ਹਾਂ। ਮੈਂ ਸਰਵਾਈਕਲ ਕੈਂਸਰ ਕਰਕੇ ਨਹੀਂ ਮਰੀ। ਬਦਕਿਸਮਤੀ ਨਾਲ, ਮੈਂ ਇਹ ਉਨ੍ਹਾਂ ਲੱਖਾਂ ਔਰਤਾਂ ਲਈ ਨਹੀਂ ਕਹਿ ਸਕਦੀ ਜਿਨ੍ਹਾਂ ਨੇ ਸਰਵਾਈਕਲ ਕੈਂਸਰ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਇਹ ਇਸ ਲਈ ਨਹੀਂ ਕਿਉਂਕਿ ਉਹ ਕੁਝ ਨਹੀਂ ਕਰ ਸਕਦੀਆਂ ਸੀ,  ਕਿਉਂਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਕੀ ਕਰਨਾ ਹੈ।

 

View this post on Instagram

 

A post shared by Poonam Pandey (@poonampandeyreal)

- Advertisement -


ਉਸ ਨੇ ਅੱਗੇ ਕਿਹਾ, ‘ਮੈਂ ਇੱਥੇ ਤੁਹਾਨੂੰ ਇਹ ਦੱਸਣ ਆਈ ਹਾਂ ਕਿ ਦੂਜੇ ਕੈਂਸਰਾਂ ਵਾਂਗ ਸਰਵਾਈਕਲ ਕੈਂਸਰ ਨੂੰ ਵੀ ਰੋਕਿਆ ਜਾ ਸਕਦਾ ਹੈ। ਤੁਸੀਂ ਬੱਸ ਸਾਰੇ ਟੈਸਟ ਕਰਵਾਉਣੇ ਹਨ ਅਤੇ HPV ਵੈਕਸੀਨ ਲਗਵਾਉਣੀ ਹੈ। ਅਸੀਂ ਅਜਿਹਾ ਕਰ ਸਕਦੇ ਹਾਂ ਅਤੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਰਵਾਈਕਲ ਕੈਂਸਰ ਕਾਰਨ ਹੋਰ ਮੌਤਾਂ ਨਾਂ ਹੋਣ।’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment