Breaking News

ਕੈਨੇਡਾ ਦੇ ਨਾਗਰਿਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਕੈਨੇਡਾ ਦੇ ਨਾਗਰਿਕਾਂ ਨਾਲ ਠੱਗੀ ਮਾਰਨ ਵਾਲੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਹੁਣ ਤੱਕ ਲਗਭਗ 1000 ਲੋਕਾਂ ਨੂੰ ਕਈ ਸੌ ਕਰੋੜ ਦਾ ਚੂਨਾ ਲਗਾ ਚੁੱਕੇ ਹਨ। ਦਿੱਲੀ ਦੇ ਮੋਤੀ ਨਗਰ ‘ਚ ਸਥਿਤ ਇਸ ਕਾਲ ਸੈਂਟਰ ‘ਚ ਜਦੋਂ ਦਿੱਲੀ ਪੁਲਿਸ ਦਾਖਲ ਹੋਈ ਤਾਂ ਫੋਨ ‘ਤੇ ਗੱਲਬਾਤ ਕਰ ਰਹੇ ਲੋਕ ਅਚਾਨਕ ਚੁੱਪ ਹੋ ਗਏ। ਇਸ ਵੱਡੇ ਕਾਲ ਸੈਂਟਰ ਵਿੱਚ 32 ਲੋਕ ਕੰਮ ਕਰ ਰਹੇ ਸਨ। ਪੁਲਿਸ ਦੇ ਮੁਤਾਬਕ ਇਸ ਕਾਲ ਸੈਂਟਰ ਵਿੱਚ ਕੈਨੇਡਾ ਦੇ ਲੋਕਾਂ ਤੋਂ ਪੈਸੇ ਲੁੱਟੇ ਜਾ ਰਹੇ ਸਨ।

ਗ੍ਰਿਫਤਾਰ ਹੋਏ 32 ਲੋਕਾਂ ‘ਚ ਕਾਲ ਸੇਂਟਰ ਦੇ ਮੈਨੇਜਰ ਤੇ ਸੁਪਰਵਾਈਜ਼ਰ ਜਸਜੋਤ , ਸਰਬਜੋਤ ਸਿੰਘ ਅਤੇ ਸਾਗਰ ਜੈਨ ਵੀ ਸ਼ਾਮਲ ਹਨ। ਜਦਕਿ ਕਾਲ ਸੈਂਟਰ ਦੇ ਮਾਲਕ ਪੰਕਜ, ਬਨੀ,ਰਾਜਾ, ਨਵੀ ਤੇ ਸੁਸ਼ੀਲ ਦੀ ਭਾਲ ਜਾਰੀ ਹੈ।

ਪੁਲਿਸ ਦੇ ਮੁਤਾਬਕ ਇਹ ਲੋਕ ਕਾਲ ਸੈਟਰ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਵੀਓਆਈਪੀ ਕਾਲ ਕਰਦੇ ਸਨ। ਉਨ੍ਹਾਂ ਨੂੰ ਦੱਸਦੇ ਸਨ ਕਿ ਤੁਹਾਡੇ ਸੋਸ਼ਲ ਇਨਸ਼ਿਓਰੈਂਸ ਨੰਬਰ ਜਰੀਏ ਕੋਈ ਅੱਤਵਾਦ ਨਾਲ ਜੁੜ੍ਹਿਆ ਮਾਮਲਾ ਸਾਹਮਣੇ ਆਇਆ ਹੈ ਜਾਂ ਕੋਈ ਗਲਤ ਕੰਮ ਹੋਇਆ ਹੈ। ਜੇਕਰ ਇਸ ਮਾਮਲੇ ਨੂੰ ਰਫਾ ਦਫਾ ਕਰਨਾ ਹੈ ਤਾਂ ਉਨ੍ਹਾਂ ਦੇ ਬਿਟਕੁਆਇਨ ਵਾਲੇਟ ਵਿੱਚ ਰਕਮ ਪਾਉਣੀ ਹੋਵੇਗੀ ਜਿਸ ਨਾਲ ਉਹ ਲੋਕਾਂ ਤੋਂ ਹਜ਼ਾਰਾਂ ਡਾਲਰ ਠਗ ਲੈਂਦੇ ਸਨ।

ਇਸ ਛਾਪੇਮਾਰੀ ਵਿੱਚ ਦੂਰ-ਸੰਚਾਰ ਵਿਭਾਗ ਦੀ ਟੀਮ ਵੀ ਸ਼ਾਮਲ ਹੋਈ ਕਿਉਂਕਿ ਇਨ੍ਹਾਂ ਨੇ ਬਿਨ੍ਹਾਂ ਕਿਸੇ ਲਾਈਸੈਂਸ ਦੇ ਅੰਤਰਰਾਸ਼ਟਰੀ ਕਾਲਿੰਗ ਦੁਆਰਾ ਸਰਕਾਰ ਨੂੰ 300 ਕਰੋੜ ਤੋਂ ਜ਼ਿਆਦਾ ਦਾ ਚੂਨਾ ਲਗਾਇਆ ਹੈ। ਜਦਕਿ ਕੈਨੇਡੀਅਨ ਨਾਗਰਿਕਾਂ ਨੂੰ ਵੀ ਇਹ ਲੋਕ ਕਈ ਸੌ ਕਰੋੜ ਦਾ ਚੂਨਾ ਲਗਾ ਚੁੱਕੇ ਹਨ।

ਪੁਲਿਸ ਨੇ ਕਾਲ ਸੈਂਟਰ ਤੋਂ 55 ਕੰਪਿਊਟਰ, 35 ਮੋਬਾਇਲ ਅਤੇ ਠੱਗੀ ਮਾਰਨ ਦੀ ਸਕਰਿਪਟ ਬਰਾਮਦ ਕੀਤੀ ਹੈ। ਇਨ੍ਹਾਂ ਦੇ ਬਿਟਕੁਆਇਨ ਅਕਾਊਂਟ ਅਤੇ ਬਾਕੀ ਬੈਂਕ ਅਕਾਊਂਟਸ ਦੀ ਵੀ ਜਾਂਚ ਚੱਲ ਰਹੀ ਹੈ।

Check Also

ਭਾਗਵਤ ਨੂੰ ‘ਰਾਸ਼ਟਰ ਪਿਤਾ’ ਕਹਿਣ ਵਾਲੇ ਡਾਕਟਰ ਇਲਿਆਸੀ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

ਨਿਊਜ਼ ਡੈਸਕ: ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ (AIIO) ਦੇ ਮੁੱਖ ਇਮਾਮ ਡਾਕਟਰ ਉਮਰ ਅਹਿਮਦ ਇਲਿਆਸੀ ਨੂੰ …

Leave a Reply

Your email address will not be published.