ਫਿਨਲੈਂਡ ਦੀ ਪ੍ਰਧਾਨਮੰਤਰੀ ਨੇ ਸਰਕਾਰੀ ਪੈਸਿਆਂ ਨਾਲ ਕੀਤਾ ਪਰਿਵਾਰ ਦੇ ਨਾਲ ਨਾਸ਼ਤਾ, ਹੁਣ ਹੋਵੇਗੀ ਜਾਂਚ

TeamGlobalPunjab
2 Min Read

ਨਿਊਜ਼ ਡੈਸਕ : ਫਿਨਲੈਂਡ ਦੀ ਪ੍ਰਧਾਨਮੰਤਰੀ ਦੇ ਨਾਸ਼ਤੇ ਦਾ ਬਿੱਲ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਇੰਨਾ ਗੰਭੀਰ ਹੈ ਕਿ ਸਥਾਨਕ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਟੈਕਸ ਭਰਨ ਵਾਲਿਆਂ ਦੇ ਪੈਸਿਆਂ ਦਾ ਗਲਤ ਇਸਤੇਮਾਲ ਕਰ ਕੇ ਸਰਕਾਰੀ ਘਰ ਵਿੱਚ ਪਰਿਵਾਰ ਦੇ ਨਾਲ ਬ੍ਰੇਕਫਾਸਟ ‘ਤੇ ਕਾਫ਼ੀ ਪੈਸੇ ਖਰਚ ਕੀਤੇ ਹਨ।

ਇਕ ਰਿਪੋਰਟ ‘ਚ ਪ੍ਰਧਾਨਮੰਤਰੀ ਸਨਾ ਮਾਰਿਨ ‘ਤੇ ਦੋਸ਼ ਲਗਾਏ ਗਏ ਕਿ ਉਹ ਅਧਿਕਾਰਿਤ ਨਿਵਾਸ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ ਦੇ ਨਾਸ਼ਤੇ ਲਈ ਪ੍ਰਤੀ ਮਹੀਨਾ ਲਗਭਗ 300 ਯੂਰੋ ($ 365) ਖਰਚ ਕਰ ਰਹੀ ਹੈ।

ਇਸ ਰਿਪੋਰਟ ਤੋਂ ਬਾਅਦ ਪ੍ਰਧਾਨ ਮੰਤਰੀ ‘ਤੇ ਵਿਰੋਧੀ ਪੱਖ ਵੀ ਹਮਲਾਵਰ ਹੋ ਗਿਆ ਹੈ। ਉੱਥੇ ਹੀ ਪੀਐਮ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਹੋਰ ਪ੍ਰਧਾਨ ਮੰਤਰੀਆਂ ਨੂੰ ਵੀ ਇਸ ਦਾ ਮੁਨਾਫਾ ਮਿਲਿਆ ਹੈ। ਮਾਰਿਨ ਨੇ ਟਵਿੱਟਰ ਤੇ ਕਿਹਾ, ‘ਪ੍ਰਧਾਨ ਮੰਤਰੀ ਵਜੋਂ ਮੈਂ ਇਹ ਮੁਨਾਫਾ ਨਹੀਂ ਮੰਗਿਆ ਅਤੇ ਨਾਂ ਹੀ ਇਸ ‘ਤੇ ਫੈਸਲਾ ਲੈਣ ‘ਚ ਮੈਂ ਸ਼ਾਮਲ ਰਹੀ ਹਾਂ।’

ਉਥੇ ਹੀ ਕਾਨੂੰਨੀ ਮਾਹਰਾਂ ਨੇ ਬਾਅਦ ‘ਚ ਸੁਝਾਅ ਦਿੱਤਾ ਕਿ ਪ੍ਰਧਾਨ ਮੰਤਰੀ ਦੇ ਸਵੇਰ ਦੇ ਖਾਣੇ ਲਈ ਟੈਕਸ ਪੇਅਰਸ ਦੇ ਪੈਸੇ ਦੀ ਵਰਤੋਂ ਕਰਨਾ ਅਸਲ ਵਿੱਚ ਫਿਨਿਸ਼ ਕਾਨੂੰਨ ਦੀ ਉਲੰਘਣਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੁਲਿਸ ਨੇ ਇਸ ਮੁੱਦੇ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਨੇ ਇੱਕ ਬਿਆਨ ‘ਚ ਕਿਹਾ ਪ੍ਰਧਾਨਮੰਤਰੀ ਨੇ ਨਾਸ਼ਤੇ ‘ਤੇ ਖਰਚ ਕੀਤੇ ਪੈਸੇ ਸਰਕਾਰ ਤੋਂ ਲਏ ਹਨ, ਹਾਲਾਂਕਿ ਕਾਨੂੰਨ ਇਸਦੀ ਇਜਾਜ਼ਤ ਨਹੀਂ ਦਿੰਦਾ ਹੈ ।

- Advertisement -

Share this Article
Leave a comment