Breaking News

ਟੋਰਾਂਟੋ: ਜਨਮਦਿਨ ਦੀ ਪਾਰਟੀ ਮੌਕੇ ਹੋਈ ਗੋਲੀਬਾਰੀ, 3 ਬੱਚੇ ਅਤੇ 1 ਬਾਲਗ ਜ਼ਖਮੀ

ਟੋਰਾਂਟੋ : ਟੋਰਾਂਟੋ ਦੇ ਪੱਛਮੀ ਸਿਰੇ ‘ਤੇ ਬੱਚਿਆਂ ਦੀ ਜਨਮਦਿਨ ਦੀ ਪਾਰਟੀ’ ਤੇ ਗੋਲੀਬਾਰੀ ਤੋਂ ਬਾਅਦ ਤਿੰਨ ਬੱਚੇ ਅਤੇ 1 ਬਾਲਗ ਜ਼ਖਮੀ ਹੋ ਗਏ ਹਨ। ਪੁਲਿਸ ਅਨੁਸਾਰ ਜ਼ਖਮੀਆਂ ਵਿੱਚ ਇੱਕ ਸਾਲ ਦਾ ਲੜਕਾ, ਇੱਕ ਪੰਜ ਸਾਲ ਦੀ ਲੜਕੀ, ਇੱਕ 11 ਸਾਲਾ ਲੜਕਾ ਅਤੇ 23 ਸਾਲਾ ਵਿਅਕਤੀ ਸ਼ਾਮਲ ਹਨ।

ਪੁਲਿਸ ਨੇ ਕਿਹਾ ਕਿ ਜਨਮਦਿਨ ਦੀ ਪਾਰਟੀ ਇਕ ਸਾਲ ਦੀ ਉਮਰ ਦੇ ਬੱਚੇ ਦੀ ਸੀ।ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਇਹ ਜ਼ਖਮੀ ਹੋਏ ਇਕ ਸਾਲਾ ਦੀ ਜਨਮਦਿਨ ਦੀ ਪਾਰਟੀ ਸੀ। ਐਮਰਜੈਂਸੀ ਚਾਲਕਾਂ ਨੂੰ ਟੈਂਡਰਿਜ ਕ੍ਰੈਸੈਂਟ, ਆਈਲਿੰਗਟਨ ਐਵੇਨਿਉ ਅਤੇ ਐਲਬੀਅਨ ਰੋਡ ਦੇ ਦੱਖਣ-ਪੂਰਬ ਵਿਚ ਇਕ ਰਿਹਾਇਸ਼ੀ ਕੰਪਲੈਕਸ ਵਿਚ ਬੁਲਾਇਆ ਗਿਆ ਸੀ।

ਟੋਰਾਂਟੋ ਪੁਲਿਸ ਇੰਸਪ. ਕੈਲੀ ਸਕਿਨਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰਾਤ  8 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਗੋਲੀਬਾਰੀ ਮੌਕੇ ਪੁਲਿਸ ਨੂੰ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ।ਇਸ ਤੋਂ ਪਹਿਲਾਂ ਟੋਰਾਂਟੋ ਪੈਰਾਮੈਡੀਕਲ ਦੇ ਬੁਲਾਰੇ ਨੇ ਦਸਿਆ ਕਿ  ਇੱਕ ਬੱਚਾ ਜਾਨਲੇਵਾ ਸਥਿਤੀ ਵਿੱਚ ਹੈ, ਇੱਕ ਬੱਚਾ ਅਤੇ ਇੱਕ ਬਾਲਗ ਗੰਭੀਰ ਹਾਲਤ ਵਿੱਚ ਹਨ , ਅਤੇ ਇੱਕ ਬੱਚਾ ਅਤੇ ਇੱਕ ਬਾਲਗ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਅਧਿਕਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਦੇ ਹਾਲਾਤਾਂ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ।

 

Check Also

CM ਮਾਨ ਨੇ ਕਿਹਾ ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਮਜੀਠੀਆ ਨੇ ਟਵੀਟ ਦਾ ਦਿਤਾ ਮੋੜਵਾਂ ਜਵਾਬ

ਚੰਡੀਗੜ੍ਹ :  CM ਮਾਨ ਨੇ ਅੱਜ ਸ਼ਾਇਰੀ ਵਾਲਾ ਇਕ ਟਵੀਟ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ …

Leave a Reply

Your email address will not be published. Required fields are marked *