ਜਦੋਂ ਬੱਕਰੇ ਨੂੰ ਥਾਣੇ ‘ਚ ਕੱਟਣੀ ਪਈ ਰਾਤ! ਵਜ੍ਹਾ ਜਾਣ ਕੇ ਰਹਿ ਜਾਓਂਗੇ ਹੈਰਾਨ

TeamGlobalPunjab
1 Min Read

ਮੁਰੈਰਾ : ਦੁਨੀਆਂ ਵਿੱਚ ਜਦੋਂ ਵੀ ਕੋਈ ਵਿਅਕਤੀ ਚੋਰੀ ਕਰਦਾ  ਹੈ ਜਾਂ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਤੇ ਇਹ ਇੱਕ ਆਮ ਗੱਲ ਹੈ। ਪਰ ਕੀ ਤੁਸੀਂ ਇਹੀ ਵਾਕਿਆ ਕਿਸੇ ਜਾਨਵਰ ਨਾਲ  ਵਾਪਰਦੇ ਦੇਖਿਆ ਹੈ ਕਿ ਉਹ ਕੋਈ ਗਲਤੀ ਕਰੇ ਤਾਂ ਉਸ ਨੂੰ ਪੁਲਿਸ ਹਿਰਾਸਤ ਵਿੱਚ ਰਹਿਣਾ ਪਵੇ। ਜੀ ਹਾਂ ਇਹ ਗੱਲ ਸੱਚ ਹੈ ਇੱਕ ਬੱਕਰੇ ਨਾਲ ਕੁਝ ਅਜਿਹਾ ਹੀ ਹੋਇਆ ਹੈ। ਬੱਕਰੇ ਨੂੰ ਗਲਤੀ ਕਰਨ ਦੀ ਸਜ਼ਾ ਇਹ ਮਿਲੀ ਕਿ ਉਸ ਨੂੰ ਆਪਣੀ ਪੂਰੀ ਰਾਤ ਥਾਣੇ ਅੰਦਰ ਗੁਜ਼ਾਰਨੀ ਪਈ।

ਦਰਅਸਲ ਇਹ ਘਟਨਾ ਮੱਧ ਪ੍ਰਦੇਸ ਦੇ ਮੁਰੈਨਾ ਸ਼ਹਿਰ ਦੀ ਹੈ। ਜਿੱਥੇ ਇੱਕ ਬੱਕਰੇ ਨੇ ਇੱਕ ਜੱਜ ਦੇ ਘਰ ਅੰਦਰ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉੱਥੇ ਡਿਊਟੀ ‘ਤੇ ਤੈਨਾਤ ਪੁਲਿਸ ਅਧਿਕਾਰੀਆਂ ਨੇ ਬੱਕਰੇ ਨੂੰ ਫੜ ਲਿਆ ਅਤੇ ਥਾਣੇ ਅੰਦਰ ਬੰਦ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਜਦੋਂ ਬੱਕਰੇ ਦਾ ਮਾਲਕ ਦੀਪਕ ਦਿਨਭਰ ਉਸ ਦੇ ਨਾ ਲੱਭਣ ‘ਤੇ ਰਿਪੋਰਟ ਲਿਖਾਉਣ ਲਈ ਥਾਣੇ ਵਿੱਚ ਗਿਆ ਤਾਂ ਉਹ ਉੱਥੇ ਬੱਕਰਾ ਦੇਖ ਕੇ ਹੈਰਾਨ ਰਹਿ ਗਿਆ।

 

Share This Article
Leave a Comment