ਭਾਰਤ ‘ਚ ਸਿਰਫ 13 ਦਿਨਾਂ ਦੌਰਾਨ ਕੋਵਿਡ-19 ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ 40 ਲੱਖ ਪਾਰ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ‘ਚ ਸਿਰਫ 13 ਦਿਨਾਂ ਦੌਰਾਨ ਕੋਵਿਡ-19 ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ 40 ਲੱਖ ਪਾਰ ਪਹੁੰਚ ਗਈ, ਜਿਨ੍ਹਾਂ ‘ਚੋਂ ਸ਼ਨੀਵਾਰ ਨੂੰ ਦਰਜ 86,432 ਨਵੇਂ ਮਾਮਲੇ ਵੀ ਸ਼ਾਮਲ ਹਨ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਸ਼ਨੀਵਾਰ ਤੱਕ 31,07,223 ਮਰੀਜ਼ ਠੀਕ ਹੋਏ ਹਨ, ਜਿਸਦੇ ਨਾਲ ਕੋਵਿਡ-19 ਮਰੀਜ਼ਾਂ ਦੀ ਠੀਕ ਹੋਣ ਦੀ ਦਰ ਵਧ ਕੇ 77.23 ਫ਼ੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਦੇਸ਼ ਵਿੱਚ ਕੁੱਲ ਕੋਵਿਡ – 19 ਮਰੀਜ਼ਾਂ ਦੀ ਗਿਣਤੀ ਵਧ ਕੇ 40,23,179 ਹੋ ਗਈ ਹੈ।

ਮੰਤਰਾਲੇ ਮੁਤਾਬਕ ਪਿਛਲੇ 24 ਘੰਟੇ ਵਿੱਚ 1,089 ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਮਿਲਾਕੇ ਹੁਣ ਤੱਕ ਦੇਸ਼ ਵਿੱਚ ਕੁਲ 69,561 ਸੰਕਰਮਿਤਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ, ਭਾਰਤ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ 20 ਲੱਖ ਤੱਕ ਪੁੱਜਣ ਵਿੱਚ 21 ਦਿਨਾਂ ਦਾ ਸਮਾਂ ਲੱਗਿਆ ਜਦਕਿ 20 ਤੋਂ 30 ਲੱਖ ਮਰੀਜ਼ ਹੋਣ ‘ਚ 16 ਹੋਰ ਦਿਨ ਲੱਗੇ।

- Advertisement -

ਹਾਲਾਂਕਿ ਸੰਕਰਮਿਤਾਂ ਦੀ ਗਿਣਤੀ 30 ਲੱਖ ਤੋਂ 40 ਲੱਖ ਤੱਕ ਪੁੱਜਣ ‘ਚ ਸਿਰਫ 13 ਦਿਨਾਂ ਦਾ ਸਮਾਂ ਲੱਗਿਆ ਹੈ। ਮੰਤਰਾਲੇ ਮੁਤਾਬਕ , ਕੋਵਿਡ – 19 ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੱਕ ਪੁੱਜਣ ‘ਚ 110 ਦਿਨ ਲੱਗੇ ਸਨ ਜਦਕਿ ਸੰਕਰਮਿਤਾਂ ਦੀ ਗਿਣਤੀ ਇੱਕ ਲੱਖ ਤੋਂ 10 ਲੱਖ ਤੱਕ ਪੁੱਜਣ ਵਿੱਚ 59 ਦਿਨ ਲੱਗੇ। ਅੰਕੜਿਆਂ ਮੁਤਾਬਕ ਕੋਵਿਡ – 19 ਨਾਲ ਮਰਨ ਵਾਲਿਆਂ ਦੀ ਦਰ ਵਿੱਚ ਹੋਰ ਗਿਰਾਵਟ ਆਈ ਹੈ ਅਤੇ ਹੁਣ ਇਹ 1.73 ਫ਼ੀਸਦੀ ਰਹਿ ਗਈ ਹੈ।

ਅੰਕੜਿਆਂ ਮੁਤਾਬਕ ਇਸ ਸਮੇਂ ਦੇਸ਼ ਵਿੱਚ ਕੋਵਿਡ-19 ਦੇ 8,46,395 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਕੁੱਲ ਸੰਕਰਮਿਤਾਂ ਦਾ 21.04 ਫ਼ੀਸਦੀ ਹੈ।

Share this Article
Leave a comment