ਭਾਰਤੀ ਉਲੰਪਿਕ ਤਮਗ਼ਾ–ਜੇਤੂਆਂ ਦਾ ਨਾਇਕਾਂ ਵਾਂਗ ਸੁਆਗਤ, ਅਨੁਰਾਗ ਠਾਕੁਰ ਵੱਲੋਂ ਅਭਿਨੰਦਨ

TeamGlobalPunjab
7 Min Read

ਚੰਡੀਗੜ੍ਹ, (ਅਵਤਾਰ ਸਿੰਘ) : ਰਾਸ਼ਟਰੀ ਰਾਜਧਾਨੀ ਚ ਇਹ ਸ਼ਾਮ ਕੁਝ ਵਿਲੱਖਣ ਰਹੀ ਕਿਉਂਕਿ ਸਾਡੇ ਉਲੰਪਿਕ ਸਟਾਰ ਟੋਕੀਓ ਤੋਂ ਆਪਣੀਆਂ ਵੀਰਤਾਪੂਰਣ ਉਪਲਬਧੀਆਂ ਨਾਲ ਪਰਤੇ ਸਨ।ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਨਵੀਂ ਦਿੱਲੀ ’ਚ ਅਸ਼ੋਕਾ ਹੋਟਲ ਵਿਖੇ ਇੱਕ ਵਿਸ਼ਾਲ ਸੁਆਗਤੀ ਸਮਾਰੋਹ ਦੌਰਾਨ ਸੱਤ ਤਮਗ਼ਾ–ਜੇਤੂਆਂ ਨੀਰਜ ਚੋਪੜਾ, ਰਵੀ ਕੁਮਾਰ ਦਹੀਆ, ਮੀਰਾਬਾਈ ਚਾਨੂੰ, ਪੀ.ਵੀ. ਸਿੰਧੂ, ਬਜਰੰਗ ਪੂਨੀਆ, ਲਵਲੀਨਾ ਬੋਰਗੋਹੇਨ ਅਤੇ ਪੁਰਸ਼ਾਂ ਦੀ ਰਾਸ਼ਟਰੀ ਹਾਕੀ ਟੀਮ ਦਾ ਅਭਿਨੰਦਨ ਕੀਤਾ। ਉਨ੍ਹਾਂ ਨੂੰ ਸਨਮਾਨਿਤ ਕਰਨ ਮੌਕੇ ਮੌਜੂਦ ਲੋਕਾਂ ਵਿੱਚ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰਨ ਰਿਜਿਜੂ; ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਨਿਕ; ਸਕੱਤਰ-ਖੇਡਾਂ ਸ਼੍ਰੀ ਰਵੀ ਮਿੱਤਲ ਅਤੇ ਡਾਇਰੈਕਟਰ ਜਨਰਲ, ਭਾਰਤੀ ਖੇਡ ਅਥਾਰਟੀ, ਸ਼੍ਰੀ ਸੰਦੀਪ ਪ੍ਰਧਾਨ ਵੀ ਮੌਜੂਦ ਸਨ।

ਸੋਨ ਤਮਗ਼ਾ ਜੇਤੂ ਨੀਰਜ, ਚਾਂਦੀ ਦਾ ਤਮਗ਼ਾ ਜੇਤੂ ਰਵੀ, ਕਾਂਸੀ ਦਾ ਤਮਗਾ ਜੇਤੂ ਬਜਰੰਗ, ਲਵਲੀਨਾ ਅਤੇ ਮਨਪ੍ਰੀਤ ਬੀਤੀ ਰਾਤ ਟੋਕੀਓ 2020 ਦੇ ਸਮਾਪਤੀ ਸਮਾਰੋਹ ਤੋਂ ਬਾਅਦ ਲੰਮੀ ਉਡਾਣ ਭਰਨ ਤੋਂ ਬਾਅਦ ਅੱਜ ਭਾਰਤ ਪਰਤੇ। ਉਨ੍ਹਾਂ ਨਾਲ ਦੂਜੇ ਮੈਡਲ ਜੇਤੂਆਂ ਮੀਰਾਬਾਈ ਅਤੇ ਸਿੰਧੂ ਨੇ ਵੀ ਇਸ ਸ਼ਾਨਦਾਰ ਸਨਮਾਨ ਸਮਾਰੋਹ ਦੌਰਾਨ ਸ਼ਿਰਕਤ ਕੀਤੀ।

ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਟੋਕੀਓ 2020 ਦੌਰਾਨ ਭਾਰਤ ਲਈ ਓਲੰਪਿਕ ਖੇਡਾਂ ਦੇ ਮਾਮਲੇ ਵਿੱਚ ਕਈ ਗੱਲਾਂ ਪਹਿਲੀ ਵਾਰ ਹੋਈਆਂ। ਓਲੰਪਿਕਸ ‘ਚ ਟੀਮ ਇੰਡੀਆ ਦੀ ਸਫਲਤਾ ਇਹ ਦਰਸਾਉਂਦੀ ਹੈ ਕਿ ਨਿਊ ਇੰਡੀਆ ਦੀ ਖੇਡਾਂ ‘ਚ ਵੀ ਵਿਸ਼ਵ ‘ਤੇ ਦਬਦਬਾ ਕਾਇਮ ਕਰਨ ਦੀ ਇੱਛਾ ਹੈ। ਓਲੰਪਿਕ ਖੇਡਾਂ ਨੇ ਸਾਨੂੰ ਦਿਖਾਇਆ ਕਿ ਸਵੈ-ਅਨੁਸ਼ਾਸਨ ਅਤੇ ਸਮਰਪਣ ਨਾਲ ਅਸੀਂ ਚੈਂਪੀਅਨ ਬਣ ਸਕਦੇ ਹਾਂ। ਟੀਮ ਇੰਡੀਆ ਸ਼ਾਨਦਾਰ ਪ੍ਰਦਰਸ਼ਨ ਨਾਲ ਅੱਗੇ ਰਹੀ ਅਤੇ ਉਸ ਨੇ ਪ੍ਰੇਰਿਤ ਕੀਤਾ ਜਦੋਂ ਕਿ ਭਾਰਤੀਆਂ ਨੇ ਚੁਪਾਸੇ ਖੁਸ਼ੀਆਂ ਅਤੇ ਜਸ਼ਨ ਮਨਾਏ। ਸੱਚਮੁੱਚ ਖੇਡਾਂ ਇੱਕ ਬਹੁਤ ਵਧੀਆ ਢੰਗ ਨਾਲ ਇੱਕਜੁਟਤਾ ਪੈਦਾ ਕਰਦੀਆਂ ਹਨ ਕਿਉਂਕਿ ਸਾਡੇ ਅਥਲੀਟ ਉੱਤਰ ਅਤੇ ਦੱਖਣ, ਪੂਰਬ ਤੋਂ ਪੱਛਮ ਤੱਕ ਪਿੰਡਾਂ ਅਤੇ ਸ਼ਹਿਰਾਂ ਤੋਂ ਆਉਂਦੇ ਹਨ। ਉਨ੍ਹਾਂ ਦੀ ਯਾਤਰਾ ਲਚਕਤਾ ਅਤੇ ਖੇਡ ਉੱਤਮਤਾ ਦੀ ਇੱਕ ਅਦਭੁਤ ਕਹਾਣੀ ਹੈ।”

- Advertisement -

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਬਹੁਤ ਗੱਲਾਂ ਪਹਿਲੀ ਵਾਰ ਹੋਈਆਂ; 128 ਮੈਂਬਰੀ ਭਾਰਤੀ ਦਲ, 7 ਓਲੰਪਿਕ ਤਮਗ਼ੇ, ਅਥਲੈਟਿਕਸ ਮੁਕਾਬਲੇ ਵਿੱਚ ਸਾਡਾ ਪਹਿਲਾ ਓਲੰਪਿਕ ਸੋਨ ਤਮਗ਼ਾ, ਪੀਵੀ ਸਿੰਧੂ ਦੁਆਰਾ ਲਗਾਤਾਰ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੋ ਤਮਗ਼ੇ, ਭਾਰਤੀ ਪੁਰਸ਼ ਟੀਮ ਨੇ 41 ਸਾਲਾਂ ਦੇ ਵਕਫ਼ੇ ਪਿੱਛੋਂ ਹਾਕੀ ਵਿੱਚ ਇੱਕ ਤਮਗਾ (ਕਾਂਸੀ) ਜਿੱਤਿਆ ਅਤੇ ਮਹਿਲਾ ਹਾਕੀ ਟੀਮ ਦੁਆਰਾ ਸੈਮੀ–ਫਾਈਨਲ ਵਿੱਚ ਇਤਿਹਾਸਕ ਪ੍ਰਵੇਸ਼ ਕੀਤਾ। ਸਾਡੇ ਕੋਲ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਮਲਾਹ ਵੀ ਸੀ – ਨੇਥਰਾ ਕੁਮਾਨਨ, ਓਲੰਪਿਕ ਵਿੱਚ ਜਗ੍ਹਾ ਬਣਾਉਣ ਵਾਲੀ ਭਾਰਤ ਦੀ ਪਹਿਲੀ ਭਾਰਤੀ ਤਲਵਾਰਬਾਜ਼ – ਭਵਾਨੀ ਦੇਵੀ, ਘੁੜਸਵਾਰੀ ਮੁਕਾਬਲਿਆਂ ਵਿੱਚ ਇੱਕ ਭਾਰਤੀ ਦੁਆਰਾ ਪ੍ਰਾਪਤ ਕੀਤੀ ਸਭ ਤੋਂ ਵਧੀਆ ਜਗ੍ਹਾ – ਫੁਆਦ ਮਿਰਜ਼ਾ, ਭਾਰਤੀ ਰੋਵਰਜ਼ ਲਈ ਹੁਣ ਤੱਕ ਦਾ ਸਰਬੋਤਮ, ਅਦਿੱਤੀ ਦੁਆਰਾ ਗੋਲਫ ਵਿੱਚ ਇੱਕ ਭਾਰਤੀ ਦੁਆਰਾ ਹੁਣ ਤੱਕ ਦਾ ਸਭ ਤੋਂ ਉੱਚੇਰਾ ਸਥਾਨ ਪ੍ਰਾਪਤ ਕੀਤਾ ਗਿਆ ਅਤੇ ਅਵਿਨਾਸ਼ ਸੇਬਲ ਦੁਆਰਾ ਸਟੀਪਲਚੇਜ਼ ਵਿੱਚ ਇੱਕ ਰਾਸ਼ਟਰੀ ਰਿਕਾਰਡ ਬਣਾਇਆ ਗਿਆ। ਅਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਖੇਡਾਂ ਦੀ ਬੁਨਿਆਦ ਪੱਕੀ ਹੈ; ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕਈ ਯੋਜਨਾਵਾਂ ਜਿਵੇਂ ਕਿ TOPs ਅਤੇ ‘ਖੇਲੋ ਇੰਡੀਆ’ ਨੇ ‘ਪੋਡੀਅਮ ਫਿਨਿਸ਼’ ਨੂੰ ਯਕੀਨੀ ਬਣਾਉਣ ਵਾਲੇ ਨਤੀਜੇ ਦਿਖਾਏ ਹਨ। ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਖਿਡਾਰੀਆਂ ਦੀ ਸਹਾਇਤਾ ਕਰਨਾ ਜਾਰੀ ਰੱਖਾਂਗੇ ਅਤੇ ਅਸੀਂ ਭਾਰਤ ਨੂੰ ਖੇਡ ਸ਼ਕਤੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।

ਸ਼੍ਰੀ ਕਿਰੇਨ ਰਿਜਿਜੂ ਨੇ ਸਾਰੇ ਅਥਲੀਟਾਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਦੁਹਰਾਇਆ ਕਿ 2028 ਓਲੰਪਿਕਸ ਤੱਕ ਭਾਰਤ ਇੱਕ ਪ੍ਰਭਾਵਸ਼ਾਲੀ ਸ਼ਕਤੀ ਬਣ ਜਾਵੇਗਾ। ਸ਼੍ਰੀ ਰਿਜਿਜੂ ਨੇ ਕਿਹਾ,“ਮੈਂ ਅੱਜ ਸਾਡੇ ਚੈਂਪੀਅਨ ਅਥਲੀਟਾਂ ਨਾਲ ਇਸ ਜਗ੍ਹਾ ਨੂੰ ਸਾਂਝਾ ਕਰਦਿਆਂ ਰੋਮਾਂਚਿਤ ਹਾਂ ਤੇ ਮੈਨੂੰ ਸ਼ਬਦ ਨਹੀਂ ਅਹੁੜ ਰਹੇ। ਇਹ ਇੱਕ ਇਤਿਹਾਸਕ ਘਟਨਾ ਹੈ ਜਿਸ ਵਿੱਚ ਭਾਰਤ ਨੇ ਓਲੰਪਿਕਸ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕੀਤਾ ਹੈ। ਸਾਡੇ ਕੋਲ ਮਾਣ ਕਰਨ ਲਈ ਬਹੁਤ ਕੁਝ ਹੈ, ਸਾਡੇ ਕੋਲ 41 ਸਾਲਾਂ ਬਾਅਦ ਹਾਕੀ ਮੈਡਲ ਅਤੇ ਅਥਲੈਟਿਕਸ ਵਿੱਚ ਪਹਿਲਾ ਸੋਨ ਤਮਗਾ ਹੈ। ਅਤੇ ਇਹ ਸਿਰਫ ਸਾਡੇ ਤਮਗਾ ਜੇਤੂ ਹੀ ਨਹੀਂ, ਹਰੇਕ ਅਥਲੀਟ ਨੇ ਟੋਕੀਓ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਇਹ ਸਿਰਫ ਸ਼ੁਰੂਆਤ ਹੈ ਕਿਉਂਕਿ ਖੇਡਾਂ ਵਿੱਚ ਭਾਰਤ ਦਾ ਪੁਨਰ ਉਭਾਰ ਹੁਣ ਦਿਖਾਈ ਦੇ ਰਿਹਾ ਹੈ ਅਤੇ ਮੈਨੂੰ ਭਰੋਸਾ ਹੈ ਕਿ 2028 ਦੇ ਓਲੰਪਿਕਸ ਵਿੱਚ ਭਾਰਤ ਇੱਕ ਕਾਬਿਲੇ ਗ਼ੌਰ ਤਾਕਤ ਬਣ ਜਾਵੇਗਾ।”

- Advertisement -

ਸ਼੍ਰੀ ਨਿਸਿਥ ਪ੍ਰਮਾਨਿਕ ਨੇ ਟੋਕੀਓ ਓਲੰਪਿਕਸ ਵਿੱਚ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ, ਤੁਸੀਂ ਭਾਰਤ ਦਾ ਮਾਣ ਵਧਾਇਆ ਹੈ। ਸਾਰੇ ਮੈਡਲ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸ਼ੀ ਪ੍ਰਮਾਨਿਕ ਨੇ ਅੱਗੇ ਕਿਹਾ ਕਿ ਭਾਰਤੀ ਦਲ ਨੇ ਟੋਕੀਓ ਓਲੰਪਿਕਸ ਵਿੱਚ 7 ​​ਮੈਡਲ ਜਿੱਤੇ ਹਨ, ਜੋ ਹੁਣ ਤੱਕ ਕਿਸੇ ਵੀ ਓਲੰਪਿਕ ਵਿੱਚ ਸਭ ਤੋਂ ਵੱਧ ਹਨ। ਇਹ ਇੱਕ ਇਤਿਹਾਸਕ ਅਤੇ ਯਾਦਗਾਰੀ ਘਟਨਾ ਹੈ ਜੋ ਆਉਣ ਵਾਲੀ ਪੀੜ੍ਹੀ ਨੂੰ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਭਾਗ ਲੈਣ ਅਤੇ ਭਾਰਤ ਨੂੰ ਮਾਣ ਦਿਵਾਉਣ ਲਈ ਪ੍ਰੇਰਨਾ ਸਰੋਤ ਬਣੇਗੀ।

ਟੋਕੀਓ 2020 ਦੌਰਾਨ ਭਾਰਤ ਲਈ ਕਈ ਗੱਲਾਂ ਪਹਿਲੀ ਵਾਰ ਹੋਈਆਂ; ਨੀਰਜ ਚੋਪੜਾ ਤੋਂ ਸ਼ੁਰੂ ਕਰੀਏ, ਜਿਨ੍ਹਾਂ ਨੇ ਪੁਰਸ਼ਾਂ ਦੇ ਫਾਈਨਲ ਵਿੱਚ 87.58 ਮੀਟਰ ਜੈਵਲਿਨ ਥ੍ਰੋਅ ਸੁੱਟ ਕੇ ਅਥਲੈਟਿਕਸ ਵਿੱਚ ਭਾਰਤ ਲਈ ਇਤਿਹਾਸਕ ਸੋਨ ਤਮਗਾ ਜਿੱਤਿਆ। ਓਲੰਪਿਕਸ ਵਿੱਚ ਅਥਲੈਟਿਕਸ ਲਈ ਇਹ ਨਾ ਸਿਰਫ ਸੁਤੰਤਰ ਭਾਰਤ ਦਾ ਪਹਿਲਾ ਸੋਨ ਤਮਗ਼ਾ ਹੈ, ਸਗੋਂ ਅਥਲੈਟਿਕਸ ’ਚ ਕਿਸੇ ਭਾਰਤੀ ਦੁਆਰਾ ਹੁਣ ਤੱਕ ਦਾ ਇੱਕਲੌਤਾ ਤਮਗਾ ਵੀ ਹੈ।

ਪੀਵੀ ਸਿੰਧੂ ਭਾਰਤ ਦੀ ਇਕਲੌਤੀ ਮਹਿਲਾ ਖਿਡਾਰਨ ਬਣੀ, ਜਿਸ ਨੇ ਲਗਾਤਾਰ ਦੋ ਓਲੰਪਿਕ ਤਮਗੇ ਜਿੱਤੇ – ਰੀਓ 2016 ਵਿੱਚ ਚਾਂਦੀ ਅਤੇ 2020 ਵਿੱਚ ਟੋਕੀਓ ਵਿੱਚ ਕਾਂਸੀ। ਮੀਰਾਬਾਈ ਚਾਨੂੰ ਪ੍ਰਸਿੱਧ ਕਰਨਮ ਮਲੇਸ਼ਵਰੀ ਵਾਂਗ ਦੇਸ਼ ਦੀ ਦੂਜੀ ਵੇਟ–ਲਿਫਟਿੰਗ ਤਮਗਾ ਜੇਤੂ ਬਣੇ ਅਤੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਉਹ ਪਹਿਲੀ ਵੇਟ–ਲਿਫਟਰ ਬਣ ਗਏ।

ਇਸ ਦੌਰਾਨ, ਭਾਰਤੀ ਪੁਰਸ਼ ਹਾਕੀ ਟੀਮ ਨੇ ਮਾਸਕੋ ਓਲੰਪਿਕ 1980 ਵਿੱਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਓਲੰਪਿਕ ਵਿੱਚ ਹਾਕੀ ਵਿੱਚ ਆਪਣਾ ਪਹਿਲਾ ਤਮਗ਼ਾ ਜਿੱਤਿਆ, ਜਦੋਂ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਓਲੰਪਿਕ ਦੇ ਸੈਮੀ–ਫਾਈਨਲ ਵਿੱਚ ਪ੍ਰਵੇਸ਼ ਕੀਤਾ। ਟੋਕੀਓ ਖੇਡਾਂ, ਜਿਨ੍ਹਾਂ ਵਿੱਚ ਭਾਰਤ ਦੇ 128 ਐਥਲੀਟਾਂ ਦੀ ਰਿਕਾਰਡ–ਤੋੜ ਨੁਮਾਇੰਦਗੀ ਹੋਈ ਤੇ ਉਨ੍ਹਾਂ ਨੇ ਓਲੰਪਿਕ ਵਿੱਚ 7 ​​ਤਮਗ਼ੇ ਜਿੱਤੇ, ਜਦ ਕਿ ਇੱਕ ਵਾਰੀ ’ਚ ਪਹਿਲਾਂ ਕਦੇ ਵੀ ਇੰਨੇ ਤਮਗ਼ੇ ਨਹੀਂ ਜਿੱਤੇ ਗਏ।

Share this Article
Leave a comment