ਆਗਰਾ ‘ਚ ਸਵਾਰੀਆਂ ਨਾਲ ਭਰੀ ਬੱਸ ਹਾਈਜੈਕ !

TeamGlobalPunjab
2 Min Read

ਆਗਰਾ: ਉੱਤਰ ਪ੍ਰਦੇਸ਼ ਦੇ ਆਗਰਾ ‘ਚ ਕੁੱਝ ਅਣਪਛਾਤੇ ਲੋਕਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਇੱਕ ਪ੍ਰਾਈਵੇਟ ਬੱਸ ਨੂੰ ਅਗਵਾ ਕਰ ਲਿਆ ਅਤੇ ਡਰਾਈਵਰ-ਕੰਡਕਟਰ ਨੂੰ ਬੰਧਕ ਬਣਾ ਲਿਆ। ਬੱਸ ਵਿੱਚ 37 ਸਵਾਰੀਆਂ ਵੀ ਸਨ, ਹਾਲੇ ਤੱਕ ਬੱਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਪੁਲਿਸ ਬੱਸ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।

ਘਟਨਾ ਮਲਪੁਰਾ ਥਾਣਾ ਖੇਤਰ ਦੇ ਦੱਖਣ ਬਾਈਪਾਸ ‘ਤੇ ਦੇਰ ਰਾਤ ਘਟੀ। ਜਾਣਕਾਰੀ ਮੁਤਾਬਕ ਗੁਰੁਗਰਾਮ ਤੋਂ ਪੰਨਾ ਜਾ ਰਹੀ ਪ੍ਰਾਈਵੇਟ ਬੱਸ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਆਗਰਾ ਦੇ ਨੇੜ੍ਹੇ ਰੋਕ ਕੇ ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਲਿਆ। ਦੋਵਾਂ ਨੂੰ ਨਿੱਜੀ ਗੱਡੀ ਵਿੱਚ ਬਿਠਾ ਕੇ ਲੈ ਗਏ ਜਦਕਿ ਹੋਰ ਡਰਾਈਵਰ ਉਸ ਬਸ ਨੂੰ ਅੱਗੇ ਲੈ ਕੇ ਚਲੇ ਗਿਆ।

ਲਗਭਗ 2 ਘੰਟੇ ਤੱਕ ਡਰਾਈਵਰ ਅਤੇ ਕੰਡਕਟਰ ਨੂੰ ਇਧਰ-ਉੱਧਰ ਘੁਮਾਉਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਢਾਬੇ ‘ਤੇ ਛੱਡ ਦਿੱਤਾ। ਉਥੇ ਹੀ , ਯਾਤਰੀਆਂ ਨੂੰ ਝਾਂਸੀ ‘ਚ ਉਤਾਰ ਦਿੱਤਾ ਗਿਆ। ਇਸ ਦੇ ਨਾਲ ਹੀ ਬੱਸ ਨੂੰ ਅਗਵਾ ਕਰਨ ਵਾਲੇ ਲੋਕਾਂ ਅਤੇ ਅਗਵਾ ਕੀਤੀ ਗਈ ਬੱਸ ਦੀ ਭਾਲ ਜਾਰੀ ਹੈ।

ਆਗਰਾ ਐਸਐਸਪੀ ਬਬਲੂ ਕੁਮਾਰ ਦਾ ਕਹਿਣਾ ਹੈ ਕਿ ਰਾਇਗੜ੍ਹ ਟੋਲ ਕਰਾਸ ਕਰਨ ਤੋਂ ਬਾਅਦ ਦੱਖਣੀ ਬਾਈਪਾਸ ਦੇ ਅੱਗੇ ਬੱਸ ਨੂੰ ਓਵਰਟੇਕ ਕੀਤਾ ਗਿਆ। ਓਵਰਟੇਕ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਫਾਈਨਾਂਸ ਕੰਪਨੀ ਦਾ ਦੱਸਿਆ ਅਤੇ ਕਿਹਾ ਕਿ ਬੱਸ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ।

- Advertisement -

Share this Article
Leave a comment