ਪੀਐਮ ਮੋਦੀ ਨੇ ਲਾਂਚ ਕੀਤੀ ਸਵਾਮਿਤਵ ਯੋਜਨਾ, 6 ਸੂਬਿਆਂ ਦੇ 1 ਲੱਖ ਲੋਕਾਂ ਨੂੰ ਵੰਡੇ ਜਾਇਦਾਦ ਕਾਰਡ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸਵਾਮਿਤਵ ਯੋਜਨਾ ਦਾ ਉਦਘਾਟਨ ਕੀਤਾ ਗਿਆ। ਜਿਸ ਤਹਿਤ 6 ਸੂਬਿਆਂ ਦੇ 763 ਪਿੰਡਾਂ ਦੇ ਇੱਕ ਲੱਖ ਲੋਕਾਂ ਨੂੰ ਉਹਨਾਂ ਦੇ ਘਰਾਂ ਦਾ ਜਾਇਦਾਦ ਕਾਰਡ ਦਿੱਤਾ ਗਿਆ। ਇਹਨਾਂ ਸਾਰਿਆਂ ਲਾਭਪਾਤਰੀਆਂ ਨੇ ਆਪਣਾ ਸਵਾਮਿਤਵ ਕਾਰਡ ਆਨਲਾਇਨ ਡਾਊਨਲੋਡ ਕੀਤਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਯੋਜਨਾ ਨਾਲ ਪਿੰਡਾਂ ‘ਚ ਰਹਿਣ ਵਾਲੇ ਸਾਡੇ ਭੈਣ-ਭਰਾਵਾਂ ਨੂੰ ਖੁਦਮੁੱਖਤਿਆਰ ਬਣਾਉਨ ‘ਚ ਮਦਦ ਕਰੇਗਾ। ਸਾਡੇ ਇਥੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਭਾਰਤ ਦੀ ਆਤਮਾ ਪਿੰਡਾਂ ‘ਚ ਵੱਸਦੀ ਹੈ। ਪਰ ਸੱਚ ਇਹ ਹੈ ਕਿ ਭਾਰਤ ਦੀ ਪਿੰਡਾਂ ਨੂੰ ਉਹਨਾਂ ਦੇ ਹਾਲ ‘ਤੇ ਛੱਡ ਦਿੱਤਾ ਗਿਆ।

ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆਂ ਦੇ ਵੱਡੇ-ਵੱਡੇ ਐਕਸਪਰਟ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਜ਼ਮੀਨ ਅਤੇ ਘਰ ਦੇ ਮਾਲਕਾਨਾ ਹੱਕ ਦੀ ਦੇਸ਼ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਹੁੰਦੀ ਹੈ। ਜਦੋਂ ਜਾਇਦਾਦ ਦਾ ਰਿਕਾਰਡ ਹੁੰਦਾ ਹੈ ਅਤੇ ਜਾਇਦਾਦ ਦਾ ਅਧਿਕਾਰ ਮਿਲਦਾ ਹੈ ਤਾਂ ਨਾਗਰਿਕਾਂ ਦਾ ਆਤਮ ਵਿਸ਼ਵਾਸ ਵਧਦਾ ਹੈ।

ਸਵਾਮਿਤਵ ਯੋਜਨਾ ਤਹਿਤ ਉੱਤਰ ਪ੍ਰਦੇਸ਼ ਦੇ 346 ਪਿੰਡ, ਹਰਿਆਣਾ ਦੇ 221 ਪਿੰਡ, ਮਹਾਰਾਸ਼ਟਰ ਦੇ 100 ਪਿੰਡ, ਮੱਧ ਪ੍ਰਦੇਸ਼ ਦੇ 44, ਉੱਤਰਾਖੰਡ ਦੇ 50 ਅਤੇ ਕਰਨਾਟਕ ਦੇ 2 ਪਿੰਡ ਸ਼ਾਮਲ ਹਨ। ਮਹਾਰਾਸ਼ਟਰ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਲਾਭਪਾਤਰੀ ਇੱਕ ਦਿਨ ਦੇ ਅੰਦਰ ਅੰਦਰ ਖੁਦ ਜਾ ਕੇ ਕਾਰਡ ਹਾਸਲ ਕਰਨਗੇ, ਜਦਕਿ ਮਹਾਰਾਸ਼ਟਰ ਦੇ ਲੋਕਾਂ ਨੂੰ ਜਾਇਦਾਦ ਕਾਰਡ ਇੱਕ ਮਹੀਨੇ ਬਾਅਦ ਮਿਲਣਗੇ।

Share this Article
Leave a comment