PM ਮੋਦੀ ਨੇ ਸੁਨਕ ਨਾਲ ਕੀਤੀ ਮੁਲਾਕਾਤ, ਹੁਣ ਹਰ ਸਾਲ 3000 ਭਾਰਤੀਆਂ ਨੂੰ ਮਿਲੇਗਾ UK ਦਾ ਵੀਜ਼ਾ

Rajneet Kaur
1 Min Read

ਲੰਡਨ: ਇੰਡੋਨੇਸ਼ੀਆ ਦੇ ਬਾਲੀ ‘ਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਮੁਲਾਕਾਤ ਤੋਂ ਬਾਅਦ ਭਾਰਤੀ ਨਾਗਰਿਕਾਂ ਦੇ ਪੱਖ ‘ਚ ਖੁਸ਼ਖਬਰੀ ਆਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਸੁਨਕ ਨੇ ਬਰਤਾਨੀਆ ਵਿੱਚ ਕੰਮ ਕਰਨ ਲਈ ਭਾਰਤੀ ਨੌਜਵਾਨਾਂ ਨੂੰ ਹਰ ਸਾਲ ਤਿੰਨ ਹਜ਼ਾਰ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ।

ਬ੍ਰਿਟੇਨ ਸਰਕਾਰ ਨੇ ਕਿਹਾ ਕਿ ਭਾਰਤ ਅਜਿਹੀ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾ ਦੇਸ਼ ਹੈ। ਦੱਸ ਦੇਈਏ ਕਿ ਇਹ ਫੈਸਲਾ ਪੀਐਮ ਮੋਦੀ ਅਤੇ ਰਿਸ਼ੀ ਸੁਨਕ ਦੀ ਮੁਲਾਕਾਤ ਦੇ ਕੁਝ ਘੰਟਿਆਂ ਬਾਅਦ ਹੀ ਆਇਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ ਯੂਕੇ-ਇੰਡੀਆ ਪ੍ਰੋਫੈਸ਼ਨਲ ਸਕੀਮ ਦੀ ਪੁਸ਼ਟੀ ਹੋ ​​ਗਈ ਹੈ। 18-30 ਸਾਲ ਦੀ ਉਮਰ ਦੇ ਭਾਰਤੀ ਡਿਗਰੀ ਧਾਰਕਾਂ ਨੂੰ ਯੂਕੇ ਆਉਣ ਅਤੇ ਦੋ ਸਾਲਾਂ ਲਈ ਕੰਮ ਕਰਨ ਲਈ 3,000 ਵੀਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment