ਰੂਸ ਨੇ ਅੰਸ਼ਕ ਤੌਰ ‘ਤੇ ਫੇਸਬੁੱਕ ‘ਤੇ ਲਗਾਈ ਪਾਬੰਦੀ, ਦੇਸ਼ ਵਿੱਚ ਜਨਤਾ ਦੇ ਵਿਰੋਧ ਦਾ ਡਰ

TeamGlobalPunjab
2 Min Read

ਬ੍ਰਸੇਲਸ- ਯੂਕਰੇਨ ਨਾਲ ਜੰਗ ਦਰਮਿਆਨ ਰੂਸ ਨੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਫੇਸਬੁੱਕ ‘ਤੇ ਅੰਸ਼ਕ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ‘ਚ ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਫੇਸਬੁੱਕ ਨੇ ਕ੍ਰੇਮਲਿਨ ਸਮਰਥਿਤ ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੇ ਖਿਲਾਫ਼ ਰੂਸ ਤੋਂ ਪ੍ਰਤੀਕਿਰਿਆ ਆਈ ਹੈ।

ਇਸ ਦੌਰਾਨ ਰੂਸ ਨੇ ਦੇਸ਼ ‘ਚ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਦਾ ਵਿਰੋਧ ਰੂਸ ‘ਚ ਹੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ‘ਚ ਫੇਸਬੁੱਕ ‘ਤੇ ਰੂਸ ਵਿਰੋਧੀ ਸਮੱਗਰੀ ਕਾਰਨ ਇੱਥੇ ਅੰਸ਼ਿਕ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਆ ਰਹੀ ਹੈ ਕਿ 48 ਘੰਟਿਆਂ ਵਿੱਚ ਲਗਭਗ 50 ਹਜ਼ਾਰ ਯੂਕਰੇਨੀਅਨ ਦੇਸ਼ ਛੱਡ ਚੁੱਕੇ ਹਨ।

ਦੱਸ ਦੇਈਏ ਕਿ ਯੂਕਰੇਨ ‘ਤੇ ਹਮਲੇ ਦੇ ਪੁਤਿਨ ਦੇ ਫੈਸਲੇ ਦਾ ਰੂਸ ‘ਚ ਵਿਰੋਧ ਸ਼ੁਰੂ ਹੋ ਗਿਆ ਹੈ। ਰੂਸ ਦੀ ਰਾਜਧਾਨੀ ਮਾਸਕੋ ਸਮੇਤ 53 ਸ਼ਹਿਰਾਂ ‘ਚ ਜੰਗ ਦੇ ਖਿਲਾਫ਼ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋ ਰਹੇ ਹਨ। ਰੂਸੀ ਪੁਲਿਸ ਹੁਣ ਤੱਕ 1700 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪਰ ਇਸ ਤੋਂ ਬਾਅਦ ਵੀ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।

ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੇਕਾਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਪਰਿਵਾਰ ਜਾਂ ਰਿਸ਼ਤੇਦਾਰ ਯੂਕਰੇਨ ਵਿੱਚ ਫਸੇ ਹੋਏ ਹਨ। ਇਹ ਲੋਕ ਜੰਗ ਦਾ ਵਿਰੋਧ ਕਰ ਰਹੇ ਹਨ ਅਤੇ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਮੰਗ ਕਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment