ਪੀਐਮ ਮੋਦੀ ਨੇ ਪੁਣੇ ਰੇਲ ਮੈਟਰੋ ਪ੍ਰੋਜੈਕਟ ਦਾ ਕੀਤਾ ਉਦਘਾਟਨ,ਟਿਕਟ ਖਰੀਦ ਕੇ ਕੀਤੀ ਯਾਤਰਾ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਸਵੇਰੇ 32.20 ਕਿਲੋਮੀਟਰ ਲੰਬੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ 12 ਕਿਲੋਮੀਟਰ ਲੰਬੇ ਕੋਰੀਡੋਰ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਮੈਟਰੋ ਸਟੇਸ਼ਨ ਤੋਂ ਟਿਕਟ ਖਰੀਦ ਕੇ ਟਰੇਨ ਦਾ ਸਫਰ ਕੀਤਾ। ਪ੍ਰਧਾਨ ਮੰਤਰੀ ਪਹਿਲਾਂ ਗਰਵਾਰੇ ਸਟੇਸ਼ਨ ਗਏ ਅਤੇ ਸਕੂਲੀ ਵਿਦਿਆਰਥੀਆਂ ਦੇ ਇੱਕ ਸਮੂਹ ਦੇ ਨਾਲ ਆਨੰਦਨਗਰ ਸਟੇਸ਼ਨ ਤੱਕ ਮੈਟਰੋ ਟਰੇਨ ਵਿੱਚ ਸਫ਼ਰ ਕੀਤਾ।

10 ਮਿੰਟ ਦੀ ਇਸ ਯਾਤਰਾ ਦੌਰਾਨ ਮੋਦੀ ਨੇ ਮੈਟਰੋ ਦੇ ਡੱਬੇ ‘ਚ ਮੌਜੂਦ ਨੇਤਰਹੀਣਾਂ ਸਮੇਤ ਅਪਾਹਜ ਲੋਕਾਂ ਨਾਲ ਗੱਲਬਾਤ ਕੀਤੀ। ਗਰਵਾਰੇ ਸਟੇਸ਼ਨ ਤੋਂ ਮੈਟਰੋ ਟਰੇਨ ‘ਤੇ ਚੜ੍ਹਨ ਤੋਂ ਪਹਿਲਾਂ ਮੋਦੀ ਨੇ ਉੱਥੇ ਲਗਾਈ ਗਈ ਪ੍ਰੋਜੈਕਟ ਦੀ ਪ੍ਰਦਰਸ਼ਨੀ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ 2014 ਤੱਕ ਦੇਸ਼ ਦੇ ਸਿਰਫ਼ ਦਿੱਲੀ-ਐਨਸੀਆਰ ਵਿੱਚ ਮੈਟਰੋ ਦਾ ਵੱਡਾ ਵਿਸਤਾਰ ਹੋਇਆ ਸੀ। ਮੈਟਰੋ ਨੇ ਅਜੇ ਬਾਕੀ ਦੇ ਕੁਝ ਸ਼ਹਿਰਾਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਅੱਜ ਦੇਸ਼ ਦੇ ਦੋ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਜਾਂ ਤਾਂ ਚਾਲੂ ਹੋ ਗਈ ਹੈ ਜਾਂ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਹਰ ਸ਼ਹਿਰ ‘ਚ ਵੱਧ ਤੋਂ ਵੱਧ ਹਰਿਆ ਭਰਿਆ ਟਰਾਂਸਪੋਰਟ ਹੋਵੇ, ਇਲੈਕਟ੍ਰਿਕ ਬੱਸਾਂ, ਇਲੈਕਟ੍ਰਿਕ ਕਾਰਾਂ, ਇਲੈਕਟ੍ਰਿਕ ਦੋ ਪਹੀਆ ਵਾਹਨ। ਹਰ ਸ਼ਹਿਰ ਵਿੱਚ ਸਮਾਰਟ ਮੋਬਿਲਿਟੀ ਹੋਣੀ ਚਾਹੀਦੀ ਹੈ, ਲੋਕ ਟਰਾਂਸਪੋਰਟ ਸਹੂਲਤਾਂ ਲਈ ਇੱਕੋ ਕਾਰਡ ਦੀ ਵਰਤੋਂ ਕਰਨ।

ਪੁਣੇ ਮੈਟਰੋ ਨੂੰ 11,400 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਸਦਾ ਉਦੇਸ਼ ਪੁਣੇ ਲਈ ਵਿਸ਼ਵ ਪੱਧਰੀ ਸ਼ਹਿਰੀ ਗਤੀਸ਼ੀਲਤਾ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment