ਨਿਊਜ਼ ਡੈਸਕ: ਭਾਰਤ ‘ਚ ਸਥਿਤ ਰਾਜਦੂਤ ਦਫਤਰ ਦੇ ਫਰੀਦ ਮਾਮੁੰਦਜ਼ਈ ਨਾਲ ਤਾਲਿਬਾਨ ਸਰਕਾਰ ਦਾ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਇਹ ਖਬਰ ਸਾਹਮਣੇ ਆਈ ਹੈ ਕਿ ਇਸ ਤਣਾਅਪੂਰਨ ਸਥਿਤੀ ਦਾ ਪ੍ਰਭਾਵ ਭਾਰਤ ਅਫਗਾਨਿਸਤਾਨ ਸਰਕਾਰਾਂ ਉੱਤੇ ਪਵੇਗਾ। ਅਫਗਾਨ ਸਰਕਾਰ ਨੇ ਫਰੀਦ ਮਾਮੁੰਦਜ਼ਈ ਨੂੰ ਕਾਬੁਲ ਵਾਪਿਸ ਬੁਲਾਇਆ ਹੈ। ਇਸ ਦੌਰਾਨ ਨਵੀਂ ਦਿੱਲੀ ਵਿੱਚ ਵਪਾਰ ਸਲਾਹਾਕਾਰ ਵਜੋਂ ਕੰਮ ਕਰ ਰਹੇ ਕਾਦਿਰ ਸ਼ਾਹ ਨੂੰ ਕਾਰਜਕਾਰੀ ਰਾਜਦੂਤ ਬਣਾ ਕੇ ਭਾਰਤ ਭੇਜਿਆ ਗਿਆ।
ਫਰੀਦ ਮਾਮੁੰਦਜ਼ਈ 2020 ਤੋਂ ਭਾਰਤ ਵਿੱਚ ਰਾਜਦੂਤ ਹੈ। ਪਰ ਹੁਣ ਉਹ ਫਰਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅਫਗਾਨ ਸਰਕਾਰ ਨਵੀਂ ਦਿੱਲੀ ਚ ਸਥਿਤ ਆਪਣੇ ਰਾਜਦੂਤ ਦਫਤਰ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਇਹ ਅਜੇ ਬੰਦ ਨਹੀਂ ਹੋਇਆ। ਸਰਕਾਰ ਵੱਲੋਂ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਕੋਈ ਫੈਸਲਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਇਸ ਮੁੱਦੇ ਤੇ ਇੱਕ ਸੰਚਾਰ ਜਾਰੀ ਕੀਤਾ ਗਿਆ ਹੈ। ਉਸ ਸੰਚਾਰ ਦੀ ਪੁਖਤਾ ਜਾਂਚ ਕੀਤੀ ਜਾ ਰਹੀ ਹੈ। ਇਹ ਰਾਜਦੂਤ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਤੋਂ ਬਾਹਰ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਕਿਸੇ ਹੋਰ ਦੇਸ਼ ਕੋਲ ਪਨਾਹ ਲੈਣ ਬਾਰੇ ਸੋਚ ਰਿਹਾ ਹੈ। ਅਫਗਾਨ ਸਰਕਾਰ ਵੱਲੋਂ ਇਹ ਮੁੱਦਾ ਕਰਮਚਾਰੀਆਂ ਵਿਚਕਾਰ ਹੋਈਆਂ ਲੜਾਈਆਂ ਦੀਆਂ ਰਿਪੋਰਟਾਂ ਮਿਲਣ ਉਪਰੰਤ ਚੁੱਕਿਆ ਗਿਆ ਹੈ।
ਦਰਅਸਲ ਇਹ ਘਟਨਾਕ੍ਰਮ ਇਸ ਲਈ ਵਾਪਰਿਆ ਹੈ ਕਿਉਂਕਿ ਇਸਲਾਮੀ ਗਣਰਾਜ ਦੁਆਰਾ ਨਿਯੁਕਤ ਰਾਜਦੂਤ ਫਰੀਦ ਮਾਮੁੰਦਜ਼ਈ ਪਿਛਲੇ ਲੰਮੇ ਸਮੇਂ ਤੋਂ ਆਪਣੇ ਅਹੁਦੇ ਉੱਤੇ ਬਰਕਰਾਰ ਰਹਿਣ ਲਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਫਰੀਦ ਵੱਲੋਂ ਵਿਦੇਸ਼ ਯਾਤਰਾ ਵੀ ਕੀਤੀ ਗਈ ਹੈ। ਜਿਸ ਦਾ ਮਕਸਦ ਦੂਸਰੇ ਮੁਲਕਾਂ ਦੇ ਅਹੁਦੇਦਾਰਾਂ ਨਾਲ ਸਾਂਝ ਵਧਾਉਣਾ ਹੈ। ਅਪ੍ਰੈਲ ਮਹੀਨੇ ਤੋਂ ਅਫਗਾਨ ਰਾਜਦੂਤ ਘਰ ਚ ਅੰਦਰੂਨੀ ਝਗੜਿਆਂ ਦੇ ਕਾਰਨ ਭਾਰਤ ਨੇ ਕਿਸੇ ਵੀ ਪੱਖੋਂ ਇਸ ਦਾ ਸਮਰਥਨ ਨਹੀਂ ਕੀਤਾ।
- Advertisement -
ਜ਼ਿਕਰਯੋਗ ਹੈ ਕਿ ਪੁਰਾਣੀ ਸਰਕਾਰ ਵੱਲੋਂ ਬਹਾਲ ਕੀਤੇ ਰਾਜਦੂਤਾਂ ਦੀ ਥਾਂ ਉੱਤੇ ਉੱਥੇ ਨਵੇਂ ਵਿਅਕਤੀ ਤਾਇਨਾਤ ਕੀਤੇ ਗਏ ਸਨ। ਅਗਸਤ 2021 ਵਿੱਚ ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਅਧਿਕਾਰ ਜਮਾ ਲਿਆ ਸੀ। ਜਿਸ ਤੋਂ ਬਾਅਦ ਅਸ਼ਰਫ ਗਨੀ ਸਰਕਾਰ ਦੇ ਪਤਨ ਤੋਂ ਬਾਅਦ ਭਾਰਤ ਨੇ ਕਾਬੁਲ ਚ ਸਥਿਤ ਦੂਤਘਰ ਬੰਦ ਕਰ ਦਿੱਤਾ ਸੀ। ਪਰ ਅਫਗਾਨਿਸਤਾਨ ਚ ਮਨੁੱਖੀ ਸਹਾਇਤਾ ਲਈ ਅਜੇ ਤੱਕ ਤਕਨੀਕੀ ਟੀਮ ਉੱਥੇ ਮੌਜੂਦ ਹੈ।