“PM ਮੋਦੀ ਨੇ ਜੀ -20 ਸੰਮੇਲਨ ‘ਚ ਦੇਸ਼ਾਂ ਵਿਚਕਾਰ ਸਹਿਮਤੀ ਬਣਾਉੁਣ ਲਈ ਨਿਭਾਈ ਅਹਿਮ ਭੂਮਿਕਾ” : US ਅਧਿਕਾਰੀ

Global Team
2 Min Read

ਵਾਸ਼ਿੰਗਟਨ: ਜਦੋਂ ਦੋ ਦੇਸ਼ਾਂ ਦੇ ਸਬੰਧਾਂ ਦੀ ਗੱਲ ਚਲਦੀ ਤਾਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੀ ਹਰ ਕੋਈ ਮਿਸਾਲ ਦਿੰਦਾ ਹੈ। ਇਸ ਦੀ ਗਵਾਹੀ ਵ੍ਹਾਈਟ ਹਾਊਸ ਦੇ ਇੱਕ ਉੱਚ ਅਧਿਕਾਰੀ ਨੇ ਵੀ ਭਰੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਅਮਰੀਕਾ ਸਬੰਧਾਂ ਦੇ ਇਤਿਹਾਸ ਵਿੱਚ 2022 ਇੱਕ ਵੱਡਾ ਸਾਲ ਰਿਹਾ ਹੈ ਅਤੇ ਸਾਲ 2023 ਹੋਰ ਵੀ ਵੱਡਾ ਹੋਣ ਵਾਲਾ ਹੈ। ਪ੍ਰਮੁੱਖ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨੇ ਹਾਲ ਹੀ ਵਿੱਚ ਸਮਾਪਤ ਹੋਏ ਜੀ-20 ਸੰਮੇਲਨ ਦੌਰਾਨ ਸਾਂਝੇ ਬਿਆਨ ‘ਤੇ ਸਹਿਮਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ।

ਵਾਸ਼ਿੰਗਟਨ ਵਿੱਚ ਭਾਰਤੀ-ਅਮਰੀਕੀਆਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ, ਫਿਨਰ ਨੇ ਕਿਹਾ, “ਜਿਵੇਂ ਕਿ ਸੰਯੁਕਤ ਰਾਜ ਅਤੇ ਇਸਦੇ ਰਾਸ਼ਟਰਪਤੀ ਜੋਅ ਬਿਡੇਨ ਸੰਸਾਰ ਭਰ ਵਿੱਚ ਅਜਿਹੇ ਭਾਈਵਾਲਾਂ ਦੀ ਭਾਲ ਕਰਦੇ ਹਨ ਜੋ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਮਦਦ ਕਰ ਸਕਦੇ ਹਨ ਜੋ ਅਸਲ ਵਿੱਚ ਗਲੋਬਲ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਹੋ ਸਕਦੀਆਂ ਹਨ, ਤਦ ਭਾਰਤ ਅਤੇ ਇਸਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੂਚੀ ਵਿੱਚ ਦਿਖਾਈ ਦਿੰਦੇ ਹਨ।

ਉਨ੍ਹਾਂ ਕਿਹਾ, “ਅਸੀਂ ਇਸ ਤੱਥ ਨੂੰ ਜੀ-20 ਸੰਮੇਲਨ ਵਿੱਚ ਦੇਖਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਸਾਂਝੇ ਬਿਆਨ ‘ਤੇ ਵੱਖ-ਵੱਖ ਸਥਿਤੀਆਂ ਵਾਲੇ ਦੇਸ਼ਾਂ ਦੇ ਸਮੂਹ ਵਿੱਚ ਸਹਿਮਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅਸੀਂ ਪਰਮਾਣੂ ਮੁੱਦੇ ‘ਤੇ ਵੱਧ ਰਹੇ ਜੋਖਮ ਨੂੰ ਉਜਾਗਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦੇ ਹੋਰ ਮੈਂਬਰਾਂ ਦੀਆਂ ਕਾਰਵਾਈਆਂ ਅਤੇ ਟਿੱਪਣੀਆਂ ਵਿੱਚ ਵੀ ਇਹ ਤੱਥ ਦੇਖਿਆ ਹੈ।

ਪ੍ਰੋਗਰਾਮ ਵਿੱਚ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਿਡੇਨ ਭਾਰਤ-ਅਮਰੀਕਾ ਸਬੰਧਾਂ ਨੂੰ ਗਤੀ ਪ੍ਰਦਾਨ ਕਰ ਰਹੇ ਹਨ, ਜੋ 15 ਤੋਂ ਵੱਧ ਵਾਰ ਮਿਲ ਚੁੱਕੇ ਹਨ। ਦੋਵੇਂ ਨੇਤਾ ਆਖਰੀ ਵਾਰ ਬਾਲੀ ‘ਚ ਹੋਏ ਜੀ-20 ਸੰਮੇਲਨ ‘ਚ ਮਿਲੇ ਸਨ। ਭਾਰਤੀ ਅੰਬੈਸੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਭਾਰਤੀ ਸੱਭਿਆਚਾਰ ਦੇ ਸਮਕਾਲੀ ਰੂਪ ਨੂੰ ਪ੍ਰਦਰਸ਼ਿਤ ਕੀਤਾ ਗਿਆ। ਦੀਵਾਲੀ ਤੋਂ ਲੈ ਕੇ ਹਨੁਕਾਹ ਤੱਕ, ਈਦ ਤੋਂ ਬੋਧੀ ਦਿਵਸ ਤੱਕ ਅਤੇ ਗੁਰਪੁਰਬ ਤੋਂ ਕ੍ਰਿਸਮਿਸ ਤੱਕ ਵੱਖ-ਵੱਖ ਧਰਮਾਂ ਦੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਗਏ।

- Advertisement -

Share this Article
Leave a comment