PM ਮੋਦੀ ਨੇ ਮੇਲੋਨੀ ਨੂੰ ਦਿੱਤਾ ‘ਮੇਲੋਡੀ’ ਦਾ ਤੋਹਫ਼ਾ, ਕੰਪਨੀ ਪਾਰਲੇ ਨੇ ਦਿੱਤੀ ਪ੍ਰਤੀਕਿਰਿਆ

Global Team
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਵਿਸ਼ੇਸ਼ ਤੋਹਫ਼ੇ ਵਜੋਂ ‘ਮੇਲੋਡੀ’ ਟਾਫੀ ਦੇਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਮਸ਼ਹੂਰ ਮੈਲੋਡੀ ਬਣਾਉਣ ਵਾਲੀ ਕੰਪਨੀ ਪਾਰਲੇ ਨੇ ਵੀ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।

ਦੱਸ ਦੇਈਏ ਕਿ ਪਾਰਲੇ ਕੰਪਨੀ ਨੇ ਆਪਣੇ ਅਧਿਕਾਰਿਤ ਅਕਾਊਂਟ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਪੀਐਮ ਮੋਦੀ ਅਤੇ ਮੇਲੋਨੀ ਦੀ ਮੇਲੋਡੀ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਕੈਪਸ਼ਨ ‘ਚ ਉਸ ਨੇ ਲਿਖਿਆ ਹੈ, ‘1983 ਤੋਂ ਮਿੱਠੇ ਰਿਸ਼ਤੇ।’

ਇਸ ਵੀਡੀਓ ‘ਚ ਪੀਐੱਮ ਮੋਦੀ ਦੇ ਨਾਲ ਨਜ਼ਰ ਆ ਰਹੀ ਮੇਲੋਨੀ ਕਹਿੰਦੀ ਹੈ, ‘ਪ੍ਰਧਾਨ ਮੰਤਰੀ ਮੋਦੀ ਮੇਰੇ ਲਈ ਤੋਹਫਾ ਲੈ ਕੇ ਆਏ ਹਨ। ਬਹੁਤ ਸਵਾਦਿਸ਼ਟ ਟਾਫੀ।’

ਧਿਆਨ ਯੋਗ ਹੈ ਕਿ ਪਾਰਲੇ ਕੰਪਨੀ ਦੁਆਰਾ ਪੋਸਟ ਕੀਤੀ ਗਈ ਇਸ ਰਚਨਾਤਮਕ ਪ੍ਰਤੀਕਿਰਿਆ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਕਾਫੀ ਪਸੰਦ ਕਰ ਰਹੇ ਹਨ। ਲੋਕ ਇਸ ਨੂੰ ਭਾਰਤ ਅਤੇ ਇਟਲੀ ਦੀ ਦੋਸਤੀ ਨਾਲ ਜੋੜ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਇਟਲੀ ਦੇ ਪੀਐਮ ਮੇਲੋਨੀ ਦੀ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓ ਪਹਿਲਾਂ ਹੀ ਇੰਟਰਨੈੱਟ ‘ਤੇ ਕਾਫੀ ਚਰਚਾ ‘ਚ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment