ਕੈਨੇਡਾ : ਜੰਗਲੀ ਅੱਗ ‘ਤੇ ਕਾਬੂ ਪਾਉਂਦਾ ਹੈਲੀਕੌਪਟਰ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਦੇ ਅਲਬਰਟਾ ਸੂਬੇ ‘ਚ ਜੰਗਲੀ ਅੱਗ ਨਾਲ ਲੜਨ ਦੀ ਮੁਹਿੰਮ ਦੌਰਾਨ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਪਾਇਲਟ ਦੀ ਮੌਤ ਹੋ ਗਈ ਹੈ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ (TSB) ਔਫ਼ ਕੈਨੇਡਾ ਦੇ ਜਾਂਚਕਰਤਾ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਰਵਾਨਾ ਹੋ ਚੁੱਕੇ ਹਨ।

ਇੱਕ ਜਾਰੀ ਬਿਆਨ ਵਿਚ TSB ਨੇ ਕਿਹਾ ਕਿ ਇਹ ਕ੍ਰੈਸ਼ ਐਲਬਰਟਾ ਦੇ ਪੀਸ ਰਿਵਰ ਖੇਤਰ ਵਿਚ ਪੈਂਦੇ ਮੈਨਿੰਗ ਕਸਬੇ ਦੇ ਨਜ਼ਦੀਕ ਹਿਗ ਲੇਕ ਕੋਲ ਹੋਇਆ ਹੈ ਅਤੇ ਬੋਰਡ ਦੀ ਟੀਮ ਇਸ ਇਲਾਕੇ ਵੱਲ ਰਵਾਨਾ ਹੋ ਗਈ ਹੈ। ਇਹ ਹਾਦਸਾ ਉਸ ਦਿਨ ਵਾਪਰਿਆ ਹੈ ਜਦੋਂ ਦੋ ਜੰਗਲੀ ਫਾਇਰ ਫਾਈਟਰ ਅੱਗ ਨਾਲ ਲੜਦੇ ਹੋਏ ਮਾਰੇ ਗਏ ਸਨ।

 ਕ੍ਰਿਸ ਨੇ ਦੱਸਿਆ ਕਿ ਇਹ ਪਾਇਲਟ ਜੰਗਲੀ ਅੱਗ ‘ਤੇ ਹੈਲੀਕੌਪਟਰ ਰਾਹੀਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਉਣ ਦੇ ਓਪਰੇਸ਼ਨਜ਼ ਵਿਚ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਇਲਾਕੇ ਵਿਚ ਹੈਲੀਕੌਪਟਰ ਕ੍ਰੈਸ਼ ਹੋਇਆ ਸੀ, ਉਹ ਇਲਾਕਾ ਸੜਕ ਦੁਆਰਾ ਪਹੁੰਚਯੋਗ ਨਹੀਂ ਸੀ ਅਤੇ ਆਰਸੀਐਮਪੀ ਹੈਲੀਕੌਪਟਰ ਰਾਹੀਂ ਘਟਨਾ ਸਥਾਨ ‘ਤੇ ਪਹੁੰਚੀ ਸੀ।RCMP ਨੇ ਦੱਸਿਆ ਕਿ ਇਸ  ਹਾਦਸੇ ਵਿਚ 41 ਸਾਲ ਦੇ ਪਾਇਲਟ ਦੀ ਮੌਤ ਹੋ ਗਈ ਹੈ। TSB ਦੇ ਬੁਲਾਰੇ ਕ੍ਰਿਸ ਕ੍ਰੈਪਸਕੀ ਨੇ ਦੱਸਿਆ ਕਿ Bell 205 A ਹੈਲੀਕੌਪਟਰ ਵਿਚ ਪਾਇਲਟ ਇਕੱਲਾ ਹੀ ਮੌਜੂਦ ਸੀ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ 6 ਵਜੇ ਵਾਪਰਿਆ ਹੈ।

ਦਸ ਦਈਏ ਕਿ ਕੈਨੇਡਾ ਭਰ ਵਿੱਚ ਤਕਰੀਬਨ 900 ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਵਿੱਚ 553 ਵੀ ਸ਼ਾਮਲ ਹਨ ਜਿਨ੍ਹਾਂ ਨੂੰ “ਨਿਯੰਤਰਣ ਤੋਂ ਬਾਹਰ” ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ‘ਤੇ ਕਿਹਾ ਕਿ ਮੈਂ ਇਹ ਸੁਣ ਕੇ ਬਹੁਤ ਦੁਖੀ ਹਾਂ ਕਿ ਜੰਗਲ ਦੀ ਅੱਗ ਨਾਲ ਲੜ ਰਹੇ ਇੱਕ ਹੋਰ ਕੈਨੇਡੀਅਨ ਦੀ ਜਾਨ ਚਲੀ ਗਈ ਹੈ।” “ਅਸੀਂ ਆਪਣੇ ਸੂਬੇ ਅਤੇ ਸਾਡੇ ਦੇਸ਼ ਲਈ ਉਸਦੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ।”

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment