ਕਰਜ਼ੇ ‘ਚ ਡੁੱਬੇ ਹਿਮਾਚਲ ਦੇ ਲੋਕ, ਮਜ਼ਦੂਰ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ‘ਤੇ ਭਾਰੀ ਕਰਜ਼ਾ

Prabhjot Kaur
2 Min Read

ਸ਼ਿਮਲਾ: ਕਰਜ਼ੇ ਦੇ ਜਾਲ ਵਿੱਚ ਫਸੇ ਹਿਮਾਚਲ ਪ੍ਰਦੇਸ਼ ਵਿੱਚ ਹੁਣ ਲੋਨ ਭਰਨਾ ਵੀ ਵੱਡਾ ਖਰਚਾ ਹੈ। ਇੱਕ ਰਿਪੋਰਟ ਮੁਤਾਬਕ ਸੂਬੇ ਦੇ ਸਿਰ ‘ਤੇ ਲਗਭਗ 76,000 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਹਿਮਾਚਲ ਦੀ ਆਬਾਦੀ 75 ਲੱਖ ਹੈ। ਇੱਕ ਅੰਦਾਜ਼ੇ ਮੁਤਾਬਕ ਹਰ ਨਾਗਰਿਕ ਸਿਰ 92 ਹਜ਼ਾਰ ਰੁਪਏ ਤੋਂ ਵੱਧ ਦਾ ਕਰਜ਼ਾ ਹੈ।

ਅਜਿਹੇ ‘ਚ ਇਹ ਦੇਖਣਾ ਹੋਵੇਗਾ ਕਿ ਵਿੱਤੀ ਸਥਿਤੀ ‘ਤੇ ਵਾਈਟ ਪੇਪਰ ਲਿਆਉਣ ਦਾ ਫੈਸਲਾ ਕਿਵੇਂ ਮਦਦ ਕਰਦਾ ਹੈ? ਹਿਮਾਚਲ ਵਿੱਚ ਹਰ ਸਾਲ ਬਜਟ ਪੇਸ਼ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਲਏ ਕਰਜ਼ੇ ਦਾ ਵਿਆਜ ਮੋੜਨ ਲਈ ਸਰਕਾਰ ਨੂੰ 100 ਰੁਪਏ ਦੇ ਮਿਆਰ ਵਿੱਚ ਦਸ ਰੁਪਏ ਖਰਚ ਕਰਨੇ ਪੈਂਦੇ ਹਨ।

ਸੁਖਵਿੰਦਰ ਸਿੰਘ ਸਰਕਾਰ ਦੇ ਪਹਿਲੇ ਬਜਟ ਦੇ ਅੰਕੜਿਆਂ ਅਨੁਸਾਰ ਹਿਮਾਚਲ ਪ੍ਰਦੇਸ਼ ਸਰਕਾਰ ਵਿੱਤੀ ਸਾਲ 2023-24 ਵਿੱਚ 11068 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰੇਗੀ। ਇਸ ਵਿਚੋਂ 5562 ਕਰੋੜ ਰੁਪਏ ਲਏ ਗਏ ਕਰਜ਼ੇ ‘ਤੇ ਵਿਆਜ ਦੀ ਅਦਾਇਗੀ ‘ਤੇ ਹੀ ਖਰਚ ਕੀਤੇ ਜਾਣਗੇ। 5506 ਕਰੋੜ ਰੁਪਏ ਕਰਜ਼ੇ ਦੀਆਂ ਕਿਸ਼ਤਾਂ ਦੇ ਰੂਪ ਵਿੱਚ ਅਦਾ ਕਰਨੇ ਪੈਣਗੇ। ਵਿੱਤੀ ਸਾਲ 2023-24 ਦੇ ਅੰਤ ‘ਚ ਸੂਬੇ ‘ਤੇ 87 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਵੇਗਾ। ਅਤੇ ਇਸੇ ਤਰ੍ਹਾਂ 2024-25 ਤੱਕ ਹਿਮਾਚਲ ਦਾ ਕਰਜ਼ਾ ਇੱਕ ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment