ਸਨੀ ਲਿਓਨ ਨਾਲ ਹੋਈ ਠੱਗੀ, ਧੋਖੇ ਨਾਲ ਅਦਾਕਾਰਾ ਦੇ ਪੈਨ ਕਾਰਡ ‘ਤੇ ਲਿਆ ਲੋਨ

TeamGlobalPunjab
2 Min Read

ਨਿਊਜ਼ ਡੈਸਕ: ਅਦਾਕਾਰਾ ਸੰਨੀ ਲਿਓਨ ਹਾਲ ਹੀ ਵਿੱਚ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ਹੈ। ਸੰਨੀ ਲਿਓਨ ਨੇ ਦੱਸਿਆ ਕਿ ਕਿਸੇ ਨੇ ਉਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ ਧਨੀ ਐਪ ਤੋਂ 2 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਹਾਲਾਂਕਿ, ਉਸ ਨੇ ਕੁਝ ਸਮੇਂ ਬਾਅਦ ਹੀ ਉਹ ਟਵੀਟ ਡਿਲੀਟ ਕਰ ਦਿੱਤਾ।

ਇਕ ਰਿਪੋਰਟ ਮੁਤਾਬਕ ਸੰਨੀ ਲਿਓਨ ਨੇ ਟਵੀਟ ਕੀਤਾ ਸੀ ਕਿ ਇਕ ਬੇਵਕੂਫ ਨੇ ਉਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ 2,000 ਰੁਪਏ ਦਾ ਕਰਜ਼ਾ ਲਿਆ ਹੈ। ਸੰਨੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਇਸ ਮਾਮਲੇ ‘ਚ ਕੋਈ ਮਦਦ ਨਹੀਂ ਮਿਲੀ। ਸੰਨੀ ਨੇ ਦੱਸਿਆ ਸੀ ਕਿ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਪੈਨ ਕਾਰਡ ਦੀ ਮਦਦ ਨਾਲ ਕਰਜ਼ਾ ਲੈਣ ਤੋਂ ਬਾਅਦ ਉਸ ਦਾ CIBIL ਸਕੋਰ ਕਾਫੀ ਡਿੱਗ ਗਿਆ। ਪਰ ਇਸ ਤੋਂ ਬਾਅਦ ਸੰਨੀ ਲਿਓਨ ਨੇ ਇਕ ਹੋਰ ਟਵੀਟ ਕੀਤਾ, ਜਿਸ ‘ਚ ਉਨ੍ਹਾਂ ਨੇ ਮਦਦ ਲਈ ਇੰਡੀਆ ਬੁਲਸ ਸਕਿਓਰਿਟੀਜ਼ ਦਾ ਧੰਨਵਾਦ ਕੀਤਾ।

ਸੰਨੀ ਦੇ ਟਵੀਟ ਤੋਂ ਬਾਅਦ ਇਹ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਘੁਟਾਲੇ ਦਾ ਸ਼ਿਕਾਰ ਹੋਏ ਕਈ ਲੋਕਾਂ ਨੂੰ ਹੁਣ ਏਜੰਟਾਂ ਦੇ ਫੋਨ ਆ ਰਹੇ ਹਨ, ਜਦਕਿ ਕੁਝ ਲੋਕਾਂ ਦੇ ਨਾਵਾਂ ‘ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਧਨੀ ਐਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਰਜ਼ਾ ਧੋਖਾਧੜੀ ਨਾਲ ਸਬੰਧਤ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿੱਥੇ ਕਿਸੇ ਹੋਰ ਵਿਅਕਤੀ ਦੇ ਪੈਨ ਕਾਰਡ ‘ਤੇ ਮਾਈਕ੍ਰੋ ਲੋਨ ਲਿਆ ਗਿਆ ਹੈ ਅਤੇ ਪੀੜਤਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment