ਕੈਨੇਡਾ ’ਚ ਪੰਜਾਬੀ ਮੂਲ ਦੇ ਪਰਿਵਾਰ ’ਤੇ ਲੱਗੇ ਨਸ਼ਾ ਤਸਕਰੀ ਦੇ ਦੋਸ਼

TeamGlobalPunjab
3 Min Read

ਬਰੈਂਪਟਨ : ਕੈਨੇਡਾ ‘ਚ ਪੰਜਾਬੀ ਪਰਿਵਾਰ ‘ਤੇ ਨਾਜਾਇਜ਼ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ। ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬਰੈਂਪਟਨ ਦੇ 2 ਘਰਾਂ ‘ਚ ਛਾਪੇਮਾਰੀ ਦੌਰਾਨ ਨਾਜਾਇਜ਼ ਹਥਿਆਰ ਅਤੇ ਅਫ਼ੀਮ-ਭੁੱਕੀ ਬਰਾਮਦ ਹੋਣ ਤੋਂ ਬਾਅਦ 56 ਸਾਲਾ ਸੁਖਇੰਦਰ ਮਿਨਹਾਸ, 59 ਸਾਲਾ ਬਲਵਿੰਦਰ ਕੌਰ ਮਿਨਹਾਸ, 29 ਸਾਲਾ ਹਰਸਿਮਰਨ ਮਿਨਹਾਸ ਅਤੇ ਰਵੀਨਾ ਮਿਨਹਾਸ ਖਿਲਾਫ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਮੁਤਾਬਕ ਤਲਾਸ਼ੀ ਵਰੰਟਾਂ ਦੇ ਆਧਾਰ ‘ਤੇ ਪਹਿਲਾਂ ਛਾਪਾ ਬਰੈਂਪਟਨ ਦੇ ਸੈਂਡਲਵੁੱਡ ਪਾਰਕ ਅਤੇ ਏਅਰਪੋਰਟ ਰੋਡ ਇਲਾਕੇ ‘ਚ ਸਥਿਤ ਮਕਾਨ ‘ਤੇ ਮਾਰਿਆ ਗਿਆ ਜਦਕਿ ਦੂਜਾ ਛਾਪਾ ਬਰੈਂਪਟਨ ਦੇ ਬਰੈਮਲੀ ਰੋਡ ਅਤੇ ਈਸਟ ਡਰਾਈਵ ਇਲਾਕੇ ‘ਚ ਮਾਰਿਆ ਗਿਆ। ਛਾਪਿਆਂ ਦੌਰਾਨ ਪੀਲ ਰੀਜਨਲ ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਤੋਂ ਇਲਾਵਾ ਅਫ਼ੀਮ ਅਤੇ ਡੋਡੇ ਵੀ ਬਰਾਮਦ ਕੀਤੇ ਗਏ।

ਬਰਾਮਦ ਚੀਜ਼ਾਂ ‘ਚ ਇਕ ਸਮਿਥ ਐਂਡ ਵੈਸ਼ਨ 40 ਕੈਲੀਬਰ ਹੈਂਡਗਨ, ਗੋਲੀਆਂ, ਅਫ਼ੀਮ, ਡੋਡੇ, ਭੁੱਕੀ, ਇੱਕ ਬੁਲਟ ਪਰੂਫ਼ ਵੈਸਟ, ਇਕ ਬੀ.ਬੀ. ਗੰਨ ਅਤੇ ਕੈਨੇਡੀਅਨ ਤੇ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਇਸ ਦੇ ਆਧਾਰ `ਤੇ ਸੁਖਇੰਦਰ ਮਿਨਹਾਸ ਵਿਰੁੱਧ ਹਥਿਆਰ ਰੱਖਣ, ਪਾਬੰਦੀਸ਼ੁਦਾ ਚੀਜ਼ ਰੱਖਣ, ਗੋਲੀਆਂ ਤੋਂ ਖ਼ਾਲੀ ਹਥਿਆਰ ਰੱਖਣ, ਬਗੈਰ ਸੀਰੀਅਲ ਨੰਬਰ ਵਾਲਾ ਹਥਿਆਰ ਰੱਖਣ ਅਤੇ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਬਲਵਿੰਦਰ ਕੌਰ ਮਿਨਹਾਸ ਵਿਰੁੱਧ ਹਥਿਆਰ ਰੱਖਣ, ਪਾਬੰਦੀਸ਼ੁਦਾ ਚੀਜ਼ ਰੱਖਣ, ਗੋਲੀਆਂ ਤੋਂ ਖ਼ਾਲੀ ਹਥਿਆਰ ਰੱਖਣ, ਬਗ਼ੈਰ ਸੀਰੀਅਲ ਨੰਬਰ ਵਾਲਾ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ।

- Advertisement -

ਜਦਕਿ 29 ਸਾਲ ਦੇ ਹਰਸਿਮਰਨ ਮਿਨਹਾਸ ਅਤੇ 33 ਸਾਲ ਦੀ ਰਵੀਨਾ ਮਿਨਹਾਸ ਵਿਰੁੱਧ ਵਿਰੋਧ ਹਥਿਆਰਾਂ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਹਨ।

ਗ੍ਰਿਫ਼ਤਾਰੀ ਤੋਂ ਬਾਅਦ ਚਾਰਾਂ ਨੂੰ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ‘ਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰਾਂ ਨਾਲ 905 453-2121 ਐਕਸਟੈਨਸ਼ਨ 2233 ‘ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222-ਟਿਪਸ 847 ‘ਤੇ ਕਾਲ ਕੀਤੀ ਜਾ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment