5G network

ਇਸ ਸ਼ਹਿਰ ‘ਚ ਸ਼ੁਰੂ ਹੋਈਆ 5G ਸੇਵਾਵਾਂ, 4G ਤੋਂ 100 ਗੁਣਾ ਤੇਜ਼ ਮਿਲੇਗੀ ਇੰਟਰਨੈੱਟ ਸਪੀਡ

ਬੀਜਿੰਗ: ਚੀਨ ਦਾ ਸ਼ੰਘਾਈ ਸ਼ਹਿਰ 5G ਸੇਵਾਵਾਂ ਕਵਰੇਜ ਤੇ ਬਰਾਡਬੈਂਡ ਕੁਨੈਕਟੀਵਿਟੀ ਤੇ ਨੈਟਵਕਰ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਦਰਅਸਲ, ਅਗਲੀ ਜਨਰੇਸ਼ਨ ਮੋਬਾਈਲ ਨੈਟਵਰਕ ਦੇ ਮਾਮਲੇ ਵਿਚ ਚੀਨ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਪਛਾੜਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। 5G ਸੈਲੂਲਰ ਮੋਬਾਈਲ ਤਕਨੀਕ ਦੀ ਅਗਲੀ ਪੀੜ੍ਹੀ ਹੈ ਜੋ ਮੌਜੂਦਾ 4G ਨੈਟਵਰਕ ਦੀ ਤੁਲਨਾ ਵਿਚ 10 ਤੋਂ 100 ਗੁਣਾ ਤੇਜ਼ ਸਪੀਡ ਦਿੰਦਾ ਹੈ।

ਚਾਈਨਾ ਡੇਅਲੀ ਮੁਤਾਬਕ ਸ਼ੰਘਾਈ ਵਿਚ 5G ਕਵਰੇਜ ਤੇ ਬਰਾਡਬੈਂਡ ਗੀਗਾਬਾਈਟ ਨੈਟਵਰਕ ਤਿਆਰ ਹੋ ਚੁੱਕਿਆ ਹੈ। 5G ਦਾ ਸਫ਼ਲ ਟ੍ਰਾਇਲ ਹੋ ਚੁੱਕਾ ਹੈ ਅਤੇ ਅਧਿਕਾਰਿਤ ਤੌਰ ‘ਤੇ ਇਸ ਸਰਵਿਸ ਨੂੰ ਸ਼ੰਘਾਈ ਦੇ ਹਾਂਗ ਕਾਊਂ ਵਿਚ ਸ਼ੁਰੂ ਕਰ ਦਿੱਤਾ ਗਿਆ। ਤਿੰਨ ਮਹੀਨੇ ਪਹਿਲਾਂ ਹੀ ਇੱਥੇ 5G ਬੇਸ ਸਟੇਸ਼ਨ ਬਣਾਇਆ ਜਾ ਚੁੱਕਾ ਹੈ। ਲਾਂਚਿੰਗ ਮੌਕੇ ‘ਤੇ ਸ਼ੰਘਾਈ ਦੇ ਵਾਈਸ ਮੇਅਰ ਵੂ ਕਿੰਗ ਨੇ ਦੁਨੀਆ ਦੇ ਪਹਿਲੇ 5G ਫੋਨ ਹੁਆਵੇ ਮੇਟ ਐਕਸ ਨਾਲ ਵੀਡੀਓ ਕਾਲ ਵੀ ਕੀਤੀ।

100 ਅਰਬ ਡਾਲਰ ਦੇ ਮਾਲੀਏ ਵਾਲੀ ਚੀਨੀ ਕੰਪਨੀ ਹੁਆਵੇ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ 5G ਟ੍ਰਾਇਲ ਸਬੰਧੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਚੀਨ ਜਾਸੂਸੀ ਲਈ ਹੁਆਵੇ ਦੇ ਨੈਟਵਰਕ ਦਾ ਇਸਤੇਮਾਲ ਕਰ ਰਿਹਾ ਹੈ। ਹੁਆਵੇ ਦੇ ਉਪਕਰਨ ਸੁਰੱਖਿਅਤ ਨਹੀਂ ਹਨ।

Check Also

ਮਨਦੀਪ ਕੌਰ ਤੋਂ ਬਾਅਦ ਅਮਰੀਕਾ ਰਹਿੰਦੀ ਇੱਕ ਹੋਰ ਪੰਜਾਬ ਦੀ ਧੀ ਆਈ ਸਾਹਮਣੇ, ਹੱਥ ਜੋੜ ਮੰਗੀ ਮਦਦ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਨੇ ਆਪਣੇ ਪਤੀ ਤੋਂ …

Leave a Reply

Your email address will not be published.