ਅਮਰੀਕੀ ਨੇਵੀ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 3 ਮੌਤਾਂ

TeamGlobalPunjab
2 Min Read

ਪਰਲ ਹਾਰਬਰ:  ਹਵਾਈ ‘ਚ ਸਥਿਤ ਅਮਰੀਕਾ ਨੇਵੀ ਦੇ ਬੇਸ ਪਰਲ ਹਾਰਬਰ ‘ਤੇ ਬੁੱਧਵਾਰ ਦੁਪਹਿਰ ਇੱਕ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ। ਜਿਸ ਵਿੱਚ ਸੁਰੱਖਿਆ ਵਿਭਾਗ ਦੇ 2 ਕਰਮਚਾਰੀਆਂ ਦੀ ਮੌਤ ਹੋ ਗਈ ,  ਉੱਥੇ ਹੀ ਇੱਕ ਦੀ ਹਾਲਤ ਗੰਭੀਰ  ਹੈ ।

ਮਿਲੀ ਜਾਣਕਾਰੀ ਮੁਤਾਬਕ ,  ਹਮਲਾਵਰ ਨੇ ਫਾਇਰਿੰਗ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ।  ਜਿਸ ਦੀ ਪਹਿਚਾਣ ਅਮਰੀਕੀ ਜਲ ਸੈਨਿਕ ਦੇ ਤੌਰ ‘ਤੇ ਹੋਈ ਹੈ।

ਭਾਰਤੀ ਹਵਾਈ ਫੌਜ ਦੇ ਏਅਰ ਚੀਫ ਮਾਰਸ਼ਲ ਭਦੌਰੀਆ ਘਟਨਾ ਵੇਲੇ ਪਰਲ ਹਾਰਬਰ ‘ਚ ਮੌਜੂਦ ਸਨ। ਉਹ ਹਿੰਦ – ਪ੍ਰਸ਼ਾਂਤ ਖੇਤਰ  ਦੇ ਅਫਸਰਾਂ  ਨਾਲ ਇੱਕ ਸਮਾਗਮ ‘ਚ ਹਿੱਸਾ ਲੈਣ ਪਹੁੰਚੇ ਸਨ।

- Advertisement -

ਭਾਰਤੀ ਹਵਾਈ ਸੈਨਾ ਦੇ ਸਾਰੇ ਅਧਿਕਾਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਘਟਨਾ ਤੋਂ ਬਾਅਦ ਬੇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।  ਸਿਰਫ ਪੁਲਿਸ ਅਤੇ ਮਿਲਟਰੀ ਟੀਮ  ਦੇ ਵਾਹਨਾ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਹੈ।

ਜਾਇੰਟ ਬੇਸ ਪਰਲ ਹਾਰਬਰ – ਹਿਕਮ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੂਟਿੰਗ ਲਗਭਗ 2:30 ਵਜੇ ਹੋਈ ,  ਜਿਸ ਦੇ ਨਾਲ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਲਈ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਰੁੱਕ ਗਈਆਂ ।

ਬੇਸ ਵੱਲੋਂ ਇੱਕ ਟਵੀਟ ਵਿੱਚ ਕਿਹਾ ਗਿਆ,  ਸ਼ੂਟਰ ਦੀ ਪਹਿਚਾਣ ਅਮਰੀਕੀ ਸੇਲਰ ਦੇ ਰੂਪ ਵਿੱਚ ਕੀਤੀ ਗਈ ਹੈ ।  ਉਸ ਨੇ ਕਥਿਤ ਤੌਰ ਤੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਤਿੰਨ ਨਾਗਰਿਕ ਸੁਰੱਖਿਆ ਕਰਮੀਆਂ ਨੂੰ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ ।  ਅਧਿਕਾਰੀਆਂ ਨੇ ਕਿਹਾ ਕਿ ਜਲ ਸੈਨਾ ਇਸ ਸ਼ੂਟਿੰਗ ਵਿੱਚ ਜਾਂਚ ਦੀ ਅਗਵਾਈ ਕਰ ਰਹੀ ਹੈ ।

 

Share this Article
Leave a comment