ਪੰਜਾਬ ‘ਚ ਫਿਲਹਾਲ ਟਲਿਆ ਟਿੱਡੀ ਦਲ ਦਾ ਖ਼ਤਰਾ, ਤੇਜ ਹਵਾਵਾਂ ਨੇ ਮੋੜਿਆ ਟਿੱਡੀਆਂ ਦਾ ਰਸਤਾ

TeamGlobalPunjab
1 Min Read

ਨਿਊਜ਼ ਡੈਸਕ: ਸੂਬੇ ਵਿੱਚ ਵੀਰਵਾਰ ਦੇਰ ਸ਼ਾਮ ਤੋਂ ਚੱਲ ਰਹੀਆਂ ਤੇਜ ਹਵਾਵਾਂ ਨੇ ਰਾਜਸਥਾਨ ਦੇ ਸੰਗਰਿਆ ਦੇ ਨੇੜਿਓਂ ਪੰਜਾਬ ਆ ਰਹੇ ਟਿੱਡੀ ਦਲ ਦਾ ਰਸਤਾ ਮੋੜ ਦਿੱਤਾ ਹੈ। ਅਜਿਹੇ ਵਿੱਚ ਮੌਸਮ ਦੀ ਕਿਰਪਾ ਨਾਲ ਪੰਜਾਬ ਟਿੱਡੀ ਦਲ ਦੇ ਹਮਲੇ ਤੋਂ ਬਚ ਗਿਆ ਹੈ।

ਪੰਜਾਬ-ਹਰਿਆਣਾ ਸਰਹੱਦ ‘ਤੇ ਪਿੰਡ ਡੂਮਵਾਲੀ ਦੇ ਬੈਰਿਅਰ ‘ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਪਹਿਲਾਂ ਹੀ ਚੌਕਸ ਹਨ। ਜਦੋਂ ਤੱਕ ਖ਼ਤਰਾ ਪੂਰੀ ਤਰ੍ਹਾਂ ਟਲ ਨਹੀਂ ਜਾਂਦਾ , ਨਿਗਰਾਨੀ ਲਗਾਤਾਰ ਬਣੀ ਰਹੇਗੀ। ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਵੀ ਪੂਰੀ ਤਰ੍ਹਾਂ ਅਲਰਟ ਰਹਿਣ ਨੂੰ ਕਿਹਾ ਗਿਆ ਹੈ। ਦੂਜੇ ਪਾਸੇ ਮਾਹਰਾਂ ਨੇ ਟਿੱਡੀਆਂ ਦੇ ਹਮਲੇ ਤੋਂ ਬਚਣ ਲਈ ਕਿਸਾਨਾਂ ਨੂੰ ਉਪਾਅ ਦੱਸੇ ਹਨ।

ਰਾਜਸਥਾਨ ਦੇ ਸੰਗਰਿਆ ਮੰਡੀ ਤੋਂ ਪੰਜਾਬ ਦੀ ਦੂਰੀ ਸਿਰਫ 20 ਕਿਲੋਮੀਟਰ ਹੈ। ਟਿੱਡੀ ਦਲ ਇੱਕ ਦਿਨ ਵਿੱਚ ਘੱਟੋਂ ਘੱਟ ਪੰਜ ਕਿਲੋਮੀਟਰ ਅਤੇ ਜ਼ਿਆਦਾ ਤੋਂ ਜ਼ਿਆਦਾ 130 ਕਿਲੋਮੀਟਰ ਤੱਕ ਤੈਅ ਕਰਦਾ ਹੈ। ਕਈ ਦਿਨਾਂ ਤੋਂ ਟਿੱਡੀ ਦਲ ਦੇ ਪੰਜਾਬ ਵਿੱਚ ਦਖਲ ਹੋਣ ਦੇ ਖਦਸ਼ੇ ਨੇ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਸੀ।

Share this Article
Leave a comment