ਭਾਰਤ ਦੀਆਂ ਵੱਕਾਰੀ ਸੰਸਥਾਵਾਂ ਨੇ ਚੁਣੇ ਪੀ ਏ ਯੂ ਦੇ ਵਿਦਿਆਰਥੀ

TeamGlobalPunjab
2 Min Read

ਲੁਧਿਆਣਾ : ਪੀ ਏ ਯੂ ਦੇ ਖੇਤੀ ਇੰਜਨੀਰਿੰਗ ਕਾਲਜ ਵਿਚ ਬੀ ਟੈੱਕ (ਖੇਤੀ ਇੰਜਨੀਰਿੰਗ) ਦੇ ਵਿਦਿਆਰਥੀ ਸਮਰਪਣ ਸਿੰਘ ਦੀ ਚੋਣ ਮੈਨਜਮੈਂਟ ਖੇਤਰ ਦੀ ਸਭ ਤੋਂ ਵੱਕਾਰੀ ਸੰਸਥਾ ਆਈ ਆਈ ਐੱਮ ਅਹਿਮਦਾਬਾਦ ਵਿਚ ਫੂਡ ਐਂਡ ਐਗਰੀ ਬਿਜ਼ਨਸ ਵਿਚ ਪੋਸਟ ਗ੍ਰੈਜੂਏਸ਼ਨ ਲਈ ਹੋਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਡੀਨ ਡਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਵਿਦਿਆਰਥੀ ਦੇ ਨਾਲ ਹੀ 12 ਹੋਰ ਵਿਦਿਆਰਥੀਆਂ ਦੀ ਚੋਣ ਮਹਿੰਦਰਾ ਐਂਡ ਮਹਿੰਦਰਾ, ਜੌਨ ਡੀਅਰ ਅਤੇ ਅਸਕਾਰਟਸ ਵਰਗੀਆਂ ਬਹੁ-ਰਾਸ਼ਟਰੀ ਕੰਪਨੀਆਂ ਲਈ ਹੋਈ ਹੈ। ਇਹ ਚੋਣ ਕਾਲਜ ਦੇ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਰਾਹੀਂ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਵੀ ਕਾਲਜ ਦੇ ਬੀ ਟੈੱਕ ਖੇਤੀ ਇੰਜਨੀਰਿੰਗ ਦੇ 4 ਵਿਦਿਆਰਥੀਆਂ ਦੀ ਚੋਣ ਉਚੇਰੀ ਸਿੱਖਿਆ ਲਈ ਵੱਡੀਆਂ ਸੰਸਥਾਵਾਂ ਜਿਵੇਂ ਆਈ ਆਈ ਐਮ ਲਖਨਊ ਅਤੇ ਆਈ ਆਈ ਟੀ ਖੜਗਪੁਰ ਲਈ ਹੋਈ ਸੀ।

ਇਸ ਤੋਂ ਬਿਨਾਂ 15 ਵਿਦਿਆਰਥੀਆਂ ਦੀ ਚੋਣ ਕੈਂਪਸ ਪਲੇਸਮੈਂਟ ਰਾਹੀਂ ਵੱਕਾਰੀ ਸੰਸਥਾਵਾਂ ਵਿਚ ਹੋਈ ਸੀ। ਕਾਲਜ ਦੇ ਪਲੇਸਮੈਂਟ ਸੈੱਲ ਦੇ ਮੈਂਬਰ ਡਾ ਸਤੀਸ਼ ਗੁਪਤਾ ਅਤੇ ਡਾ ਵਿਸ਼ਾਲ ਬੈਕਟਰ ਨੇ ਇਸ ਮੌਕੇ ਪੀ ਏ ਯੂ ਵਿਚ ਵਿਦਿਆਰਥੀਆਂ ਲਈ ਢੁਕਵੇਂ ਮਾਹੌਲ, ਯੋਗ ਪਾਠਕ੍ਰਮ, ਮਿਹਨਤੀ ਮਾਹਿਰਾਂ ਅਤੇ ਉਸਾਰੂ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕੀਤੀ ਜਿਸਦੇ ਫਲਸਰੂਪ ਉੱਚ ਪੱਧਰੀ ਖੇਤੀ ਇੰਜੀਨੀਅਰ ਪੈਦਾ ਹੁੰਦੇ ਹਨ।

ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ, ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ ਅਤੇ ਡੀਨ ਪੋਸ੍ਟਗ੍ਰੈਜੂਏਟ ਸਟੱਡੀਜ਼ ਡਾ ਗੁਰਿੰਦਰ ਕੌਰ ਸੰਘਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

- Advertisement -

Share this Article
Leave a comment