ਪੁਲਵਾਮਾ ਦੇ ਮਾਸਟਰਮਾਈਂਡ ਆਸਿਮ ਮੁਨੀਰ ਪਾਕਿਸਤਾਨ ਦੇ ਬਣੇ ਨਵੇਂ ਫੌਜ ਮੁਖੀ

Rajneet Kaur
2 Min Read

ਇਸਲਾਮਾਬਾਦ : ਪਾਕਿਸਤਾਨ ‘ਚ  ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਹੋਣਗੇ। ਜਨਰਲ ਮੁਨੀਰ ਹੁਣ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ, ਜੋ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਜਨਰਲ ਬਾਜਵਾ ਦੇ ਚਹੇਤੇ ਜਨਰਲ ਮੁਨੀਰ ਪਹਿਲੀ ਵਾਰ ਉਸ ਸਮੇਂ ਸੁਰਖੀਆਂ ‘ਚ ਆਏ ਜਦੋਂ ਅਕਤੂਬਰ 2018 ‘ਚ ਖੁਫੀਆ ਏਜੰਸੀ ISI ਦਾ ਮੁਖੀ ਬਣਿਆ। ਜਨਰਲ ਮੁਨੀਰ ਉਹੀ ਵਿਅਕਤੀ ਹੈ ਜਿਸ ਦੇ ਅਧੀਨ ਭਾਰਤ ਨੂੰ ਫਰਵਰੀ 2019 ਵਿੱਚ ਪੁਲਵਾਮਾ ਅੱਤਵਾਦੀ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਹ ISI ਮੁਖੀ ਸੀ।

ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਟਵਿੱਟਰ ‘ਤੇ ਲਿਖਿਆ ਕਿ ਮੁਨੀਰ ਨੂੰ ਦੇਸ਼ ਦੀ ਸ਼ਕਤੀਸ਼ਾਲੀ ਫ਼ੌਜ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਨੀਰ ਜਨਰਲ ਕਮਰ ਜਾਵੇਦ ਬਾਜਵਾ ਤੋਂ ਅਹੁਦਾ ਸੰਭਾਲਣਗੇ। ਬਾਜਵਾ ਇਸ ਮਹੀਨੇ ਦੇ ਅੰਤ ‘ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਕਰੀਬ 6 ਸਾਲ ਦਾ ਸੀ। ਮੁਨੀਰ ਨੂੰ ਅਕਤੂਬਰ 2018 ਵਿੱਚ ਖੁਫੀਆ ਮੁਖੀ ਨਿਯੁਕਤ ਕੀਤਾ ਗਿਆ ਸੀ। ਮੁਨੀਰ ਨੂੰ ਜਨਰਲ ਬਾਜਵਾ ਦਾ ਚਹੇਤਾ ਅਫਸਰ ਦੱਸਿਆ ਜਾਂਦਾ ਹੈ।

ਮੰਨਿਆ ਜਾ ਰਿਹਾ ਹੈ ਕਿ  ਮੁਨੀਰ ਦੇ ਫੌਜ ਮੁਖੀ ਬਣਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਖਟਾਸ ਆ ਸਕਦੀ ਹੈ। ਫਰਵਰੀ 2019 ਵਿਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ‘ਤੇ ਸੀ, ਉਸ ਸਮੇਂ ਸਾਰੇ ਫੈਸਲੇ  ਜਨਰਲ ਮੁਨੀਰ ਹੀ ਲੈ ਰਹੇ ਸਨ। ਇਸ ਤੋਂ ਇਲਾਵਾ ਹਮਲੇ ਦੌਰਾਨ ਮੁਨੀਰ ਫੌਜੀ ਪੈਨਲ ਦਾ ਸਭ ਤੋਂ ਮਹੱਤਵਪੂਰਨ ਵਿਅਕਤੀ ਸੀ, ਜੋ ਸੁਰੱਖਿਆ ਨੀਤੀਆਂ ਅਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ‘ਤੇ ਵੱਡੇ ਫੈਸਲੇ ਲੈ ਰਿਹਾ ਸੀ। ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਆਈਐਸਆਈ ਦੇ ਨਵੇਂ ਮੁਖੀ ਨੂੰ ਲੈਣੀ ਚਾਹੀਦੀ ਹੈ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment