ਟਵਿੱਟਰ ਦੇ CEO ਦੇ ਅੱਹੁਦੇ ਤੋਂ ਹਟਾਉਣ ਤੋਂ ਬਾਅਦ ਪਰਾਗ ਅਗਰਵਾਲ ਹੋਏ ਮਾਲੋਮਾਲ

Rajneet Kaur
3 Min Read

ਨਿਊਜ਼ ਡੈਸਕ: ਟਵਿੱਟਰ ਦੇ ਨਵੇਂ ਮਾਲਕ ਬਣੇ ਐਲਨ ਮਸਕ ਨੇ ਪਰਾਗ ਅਗਰਵਾਲ ਨੂੰ ਕੰਪਨੀ ਤੋਂ ਬਾਹਰ ਕੱਢ ਦਿੱਤਾ ਹੈ। ਪਰਾਗ ਨੂੰ ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਪਿਛਲੇ ਸਾਲ ਨਵੰਬਰ ਵਿੱਚ ਸੀਈਓ ਨਿਯੁਕਤ ਕੀਤਾ ਸੀ। ਭਾਰਤੀ ਮੂਲ ਦੇ ਪਰਾਗ ਤੋਂ ਇਲਾਵਾ, ਮਸਕ ਨੇ ਟਵਿੱਟਰ ‘ਤੇ ਕਾਨੂੰਨੀ, ਨੀਤੀ ਅਤੇ ਟਰੱਸਟ ਦੇ ਮੁਖੀ ਵਿਜੇ ਗਾਡੇ ਅਤੇ ਦੋ ਹੋਰ ਉੱਚ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਹੈ।

ਇੱਕ ਰਿਪੋਰਟ ਦੇ ਮੁਤਾਬਕ, ਮਸਕ ਨੇ ਵੀਰਵਾਰ ਨੂੰ 44 ਅਰਬ ਡਾਲਰ ‘ਚ ਟਵਿੱਟਰ ਡੀਲ ‘ਤੇ ਦਸਤਖ਼ਤ ਕੀਤੇ ਹਨ। ਜਦੋਂ ਮਸਕ ਨੇ ਇਸ ਸਾਲ ਅਪ੍ਰੈਲ ‘ਚ ਟਵਿਟਰ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਸੀ ਤਾਂ ਇਹ ਵੀ ਚਰਚਾ ਸੀ ਕਿ ਪਰਾਗ ਅਗਰਵਾਲ ਨੂੰ ਹਟਾਇਆ ਜਾ ਸਕਦਾ ਹੈ। ਰਿਸਰਚ ਫਰਮ ਇਕੁਇਲਰ ਨੇ ਇਹ ਵੀ ਹਿਸਾਬ ਲਗਾਇਆ ਕਿ ਜੇਕਰ ਪਰਾਗ ਅਗਰਵਾਲ ਨੂੰ ਟਵਿੱਟਰ ਖਰੀਦਣ ਤੋਂ ਬਾਅਦ ਮਸਕ ਵੱਲੋਂ ਕੰਪਨੀ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਉਸਨੂੰ ਕਿੰਨੇ ਪੈਸੇ ਮਿਲਣਗੇ। ਇਕੁਇਲਰ ਨੇ ਕਿਹਾ ਸੀ ਕਿ ਜੇਕਰ ਕੰਪਨੀ ਦਾ ਕੰਟਰੋਲ ਲੈਣ ਦੇ 12 ਮਹੀਨਿਆਂ ਦੇ ਅੰਦਰ ਪਰਾਗ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਲਗਭਗ 42 ਮਿਲੀਅਨ ਡਾਲਰ ਮਿਲਣਗੇ।  ਦੱਸ ਦੇਈਏ ਕਿ 42 ਮਿਲੀਅਨ ਡਾਲਰ ਲਗਭਗ ਤਿੰਨ ਸੋ ਕਰੋੜ ਰੁਪਏ ਹੁੰਦੇ ਹਨ।

ਮਿਲੀ ਜਾਣਕਾਰੀ ਅਨੁਸਾਰ ਇਕੁਇਲਰ ਦੇ ਅੰਦਾਜ਼ੇ ਵਿੱਚ ਪਰਾਗ ਅਗਰਵਾਲ ਦੀ ਇੱਕ ਸਾਲ ਦੀ ਮੂਲ ਤਨਖਾਹ ਅਤੇ ਸਾਰੇ ਇਕੁਇਟੀ ਪੁਰਸਕਾਰ ਸ਼ਾਮਲ ਹਨ। ਇਹ ਅੰਦਾਜ਼ਾ ਟਵਿੱਟਰ ਲਈ ਮਸਕ ਵੱਲੋਂ 54.20 ਡਾਲਰ ਪ੍ਰਤੀ ਸ਼ੇਅਰ ਦੀ ਪੇਸ਼ਕਸ਼ ‘ਤੇ ਅਧਾਰਿਤ ਹੈ। ਮਸਕ ਨੇ 14 ਅਪ੍ਰੈਲ ਨੂੰ ਇੱਕ ਪ੍ਰਤੀਭੂਤੀ ਫਾਈਲਿੰਗ ਵਿੱਚ ਕਿਹਾ ਕਿ ਉਸਨੂੰ ਟਵਿੱਟਰ ਦੇ ਪ੍ਰਬੰਧਨ ‘ਤੇ ਭਰੋਸਾ ਨਹੀਂ ਹੈ। ਦੱਸ ਦੇਈਏ ਕਿ ਪਰਾਗ ਅਗਰਵਾਲ ਟਵਿਟਰ ਦੇ ਪਹਿਲੇ ਟਿਫ ਟੈਕਨਾਲੋਜੀ ਅਫਸਰ (ਸੀਟੀਓ) ਸਨ। ਉਨ੍ਹਾਂ ਨੂੰ ਸੀ.ਈ.ਓ ਦਾ ਅਹੁਦਾ ਪਿਛਲੇ ਸਾਲ ਨਵੰਬਰ ਵਿੱਚ ਹੀ ਮਿਲਿਆ ਸੀ।

ਇੱਕ ਰਿਪੋਰਟ ਦੇ ਮੁਤਾਬਕ, ਉਨ੍ਹਾਂ ਨੂੰ 2021 ਵਿੱਚ 30.4 ਮਿਲੀਅਨ ਡਾਲਰ ਦਾ ਕੁੱਲ ਮੁਆਵਜ਼ਾ ਮਿਲਿਆ। ਇਹ ਜ਼ਿਆਦਾਤਰ ਸਟਾਕ ਅਵਾਰਡਾਂ ਵਿੱਚ ਸੀ। ਪਰਾਗ ਅਗਰਵਾਲ, ਆਈ.ਆਈ.ਟੀ ਬੰਬੇ ਅਤੇ ਸਟੈਨਫੋਰਡ ਦੇ ਸਾਬਕਾ ਵਿਦਿਆਰਥੀ ਸਨ। ਦੱਸਣਯੋਗ ਹੈ ਕਿ ਪਰਾਗ ਪਿਛਲੇ ਇੱਕ ਦਹਾਕੇ ਤੋਂ ਟਵਿੱਟਰ ਨਾਲ ਜੁੜੇ ਹੋਏ ਸਨ। ਜਿਸ ਸਮੇਂ ਕੰਪਨੀ ਕੋਲ 1,000 ਤੋਂ ਘੱਟ ਕਰਮਚਾਰੀ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment